ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਲੰਘੇ ਦਿਨ ਕੋਰੋਨਾਵਾਇਰਸ ਨੇ ਇਕ ਵਾਰ ਫਿਰ ਆਪਣਾ ਮਾਰੂ ਅਸਰ ਵਿਖਾਉਂਦਿਆਂ 1000 ਤੋਂ ਵਧ ਲੋਕਾਂ ਦੀ ਜਾਨ ਲੈ ਲਈ ਜਦ ਕਿ 63000 ਤੋਂ ਵਧ ਨਵੇਂ ਵਿਅਕਤੀ ਪਾਜ਼ਟਿਵ ਆਏ ਹਨ ਜਿਨਾਂ ਵਿਚੋਂ 59000 ਨੂੰ ਹਸਪਤਾਲਾਂ ਵਿਚ ਭਰਤੀ ਕੀਤਾ ਗਿਆ ਹੈ।
ਇਕੱਲੇ ਫਲੋਰੀਡਾ ਰਾਜ ਵਿਚ 5000 ਪਾਜ਼ਟਿਵ ਮਾਮਲੇ ਦਰਜ ਕੀਤੇ ਗਏ ਹਨ। 2 ਜੂਨ ਨੂੰ 1052 ਵਿਅਕਤੀਆਂ ਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਮੌਤਾਂ ਘਟਣ ਦਾ ਰੁਝਾਨ ਕਾਇਮ ਰਿਹਾ ਸੀ ਪਰ ਹੁਣ ਇਕ ਵਾਰ ਫਿਰ ਮੌਤਾਂ ਦੀ ਗਿਣਤੀ ਵਧ ਗਈ ਹੈ। ਹੁਣ ਤੱਕ 1,44,953 ਅਮਰੀਕੀ ਦਮ ਤੋੜ ਚੁੱਕੇ ਹਨ ਤੇ ਪੀੜਤਾਂ ਦੀ ਕੁਲ ਗਿਣਤੀ 40,28,569 ਹੋ ਗਈ ਹੈ। 18,86,583 ਮਰੀਜ਼ ਠੀਕ ਹੋਏ ਹਨ। ਤੰਦਰੁਸਤ ਹੋਣ ਦੀ ਦਰ 93% ਹੈ।






















