ਨਿਊਯਾਰਕ (ਹੁਸਨ ਲੜੋਆ ਬੰਗਾ)-ਅਧਿਆਪਕਾਂ ਵੱਲੋਂ ਲਈ ਗਈ ਸਮੂਹਿਕ ਛੁੱਟੀ ਤੇ ਅਸਤੀਫ਼ੇ ਦੇਣ ਕਾਰਨ ਬੂਫਾਲੇ ,ਨਿਊਯਾਰਕ ਦੇ ਬਾਹਰਵਾਰ ਸਥਿੱਤ ਇਕ ਸਕੂਲ ਨੂੰ 5 ਤੋਂ 12 ਕਲਾਸ ਦੇ ਵਿਦਿਆਰਥੀਆਂ ਲਈ ਆਨ ਲਾਈਨ ਪੜਾਈ ਨੂੰ ਅੱੱਗੇ ਪਾਉਣਾ ਪਿਆ ਹੈ। ਵਿਲਿਅਮਜਵਿਲੇ ਸੈਂਟਰਲ ਸਕੂਲ ਡਿਸਟ੍ਰਿਕਟ ਦੇ ਸੁਪਰਡੈਂਟ ਸਕਾਟ ਮਾਰਟਜਲੋਫ ਵੱਲੋਂ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ 90 ਸਟਾਫ ਮੈਂਬਰਾਂ ਨੇ ਸਮੂਹਿਕ ਛੁੱਟੀ ਲੈ ਲਈ ਹੈ ਤੇ 111 ਸਟਾਫ਼ ਮੈਂਬਰਾਂ ਨੇ ਅਸਤੀਫ਼ੇ ਦੇ ਦਿੱਤੇ ਹਨ।
ਇਸ ਲਈ ਆਨ ਲਾਈਨ ਪੜਾਈ ਅੱਗੇ ਪਾਉਣੀ ਪਈ ਹੈ। ਇਸ ਸਕੂਲ ਵਿਚ 2361 ਵਿਦਿਆਰਥੀਆਂ ਨੇ ਆਨ ਲਾਈਨ ਪੜਾਈ ਲਈ ਦਾਖਲਾ ਲਿਆ ਸੀ ਜਿਨਾ ਵਿਚ 1375 ਬੱਚੇ ਅਠਵੀਂ ਤੇ ਦਸਵੀਂ ਦੇ ਹਨ। ਸੁਪਰਡੈਂਟ ਨੇ ਪੱਤਰ ਵਿਚ ਕਿਹਾ ਹੈ ਕਿ ਸਟਾਫ਼ ਦੀ ਘਾਟ ਕਾਰਨ ਸਕੂਲ ਅਗਲੇ ਨੋਟਿਸ ਤੱਕ ਬੰਦ ਰਹੇਗਾ। ਜਦੋਂ ਵੀ ਲੋੜੀਂਦੇ ਸਟਾਫ਼ ਦਾ ਪ੍ਰਬੰਧ ਹੋ ਜਾਵੇਗਾ, ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ