ਅਗਲੇ ਸਾਲ ਦੇ ਸ਼ੁਰੂ ਵਿਚ ਕੋਰੋਨਾ ਵੈਕਸੀਨ ਆਉਣ ਦੀ ਸੰਭਾਵਨਾ

ਵੈਕਸੀਨ ਦੀ ਪਰਖ ਲਈ 1,38,600 ਅਮਰੀਕੀਆਂ ਨੇ ਨਾਂ ਦਰਜ ਕਰਵਾਏ, ਹੋਰ ਲੋਕਾਂ ਦੀ ਪਵੇਗੀ ਲੋੜ ।

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਹਾਲਾਂ ਕਿ ਬਹੁਤ ਸਾਰੇ ਦੇਸ਼ ਇਕ ਦੋ ਮਹੀਨਿਆਂ ਵਿਚ ਕੋਰੋਨਾ ਵੈਕਸੀਨ ਤਿਆਰ ਕਰਨ ਦੀਆਂ ਗੱਲਾਂ ਕਰ ਰਹੇ ਹਨ ਪਰ ਇਕ ਵੱਡੀ ਕੰਪਨੀ ਐਸਟਰਾਜੈਨੇਕਾ ਜੋ ਇੰਗਲੈਂਡ ਦੇ ਸਹਿਯੋਗ ਨਾਲ ਵੈਕਸੀਨ ਤਿਆਰ ਕਰ ਰਹੀ ਹੈ ਨੇ ਸਪੱਸ਼ਟ ਕੀਤਾ ਹੈ ਕਿ ਇਹ ਇਕ ਲੰਬੀ ਪ੍ਰਕ੍ਰਿਆ ਹੈ, ਇਸ ਲਈ ਇਸ ਸਾਲ ਵੈਕਸੀਨ ਤਿਆਰ ਹੋਣ ਦੀ ਘੱਟ ਸੰਭਾਵਨਾ ਹੈ।

ਦਵਾਈ ਕੰਪਨੀਆਂ ਜੋ ਕੋਰੋਨਾ ਵੈਕਸਨ ਬਣਾਉਣ ਲਈ ਅਮਰੀਕੀ ਸਰਕਾਰ ਕੋਲੋਂ ਲੱਖਾਂ ਡਾਲਰ ਲੈ ਰਹੀਆਂ ਹਨ ਜਿਨਾਂ ਵਿਚ ਐਸਟਰਾਜੈਨੇਕਾ ਵੀ ਸ਼ਾਮਿਲ ਹੈ, ਦੀ ਯੋਜਨਾ ਵੈਕਸੀਨ ਦੀ ਇਕ ਕੌਮਾਂਤਰੀ ਕੀਮਤ ਰਖਣ ਦੀ ਹੈ। ਇਨਾਂ ਵਿਚੋਂ ਕੁਝ ਕੰਪਨੀਆਂ ਮੁਨਾਫ਼ਾ ਰਹਿਤ ਵੈਕਸੀਨ ਸਪਲਾਈ ਕਰਨ ਦੀ ਵੀ ਗੱਲ ਕਰ ਰਹੀਆਂ ਹਨ। ਅਮਰੀਕੀ ਸਦਨ ਦੀ ਇਕ ਕਮੇਟੀ 5 ਦਵਾਈ ਨਿਰਮਾਤਾ ਕੰਪਨੀਆਂ ਦੇ ਅਧਿਕਾਰੀਆਂ ਨਾਲ ਵੈਕਸੀਨ ਦੇ ਸਮੇਂ, ਕੀਮਤ ਤੇ ਪਰਖ ਸਬੰਧੀ ਗੱਲਬਾਤ ਕਰ ਰਹੀ ਹੈ। ਇਨਂ ਕੰਪਨੀਆਂ ਵਿਚ ਐਸਟਰਾਜੈਨੇਕਾ, ਜੌਹਨਸਨ ਐਂਡ ਜੌਹਨਸਨ, ਮਰਕ, ਮੋਡਰਨਾ ਤੇ ਪਫੀਜ਼ਰ ਸ਼ਾਮਿਲ ਹਨ। ਅਮਰੀਕੀ ਸਰਕਾਰ ਨੇ ਕੋਰੋਨਵਾਇਰਸ ਦੀ ਵੈਕਸੀਨ ਤਿਆਰ ਕਰਨ ਲਈ ਹੁਣ ਤੱਕ 2.3 ਅਰਬ ਡਾਲਰਾਂ ਦਾ ਨਿਵੇਸ਼ ਕੀਤਾ ਹੈ।

Share This :

Leave a Reply