ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਕਰੋਨਾ ਵਾਇਰਸ ਦਾ ਪਸਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਆਏ ਕਰੋਨਾ ਸੈਂਪਲਾਂ ਦੇ ਨਤੀਜੇ ਵਿਚ ਮਹਾਂਰਾਸ਼ਟਰ ਤੋਂ ਪਰਤੇ ਦੋ ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦਾ ਸਮਾਚਾਰ ਹੈ। ਇਸ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਇਨ੍ਹਾਂ ਚੋਂ ਇਕ 22 ਸਾਲਾ ਨੌਜਵਾਨ ਮਹਾਂਰਾਸ਼ਟਰ ਤੋਂ ਵਾਪਸ ਆਇਆ ਸੀ ਅਤੇ ਉਸ ਨੂੰ ਪਿੰਡ ਵਿਚ ਹੀ ਬਣਾਏ ਇਕਾਂਤਵਾਸ ਕੇਂਦਰ ‘ਚ ਰੱਖਿਆ ਗਿਆ ਸੀ।
ਜਦ ਕਿ ਦੂਜਾ ਪਿੰਡ ਉੱਚੀ ਪੱਲੀ ਦਾ ਰਹਿਣ ਵਾਲਾ 50 ਸਾਲ ਦਾ ਵਿਅਕਤੀ ਵੀ ਮਹਾਂਰਾਸ਼ਟਰ ਤੋਂ ਪਰਤਿਆ ਹੈ ਅਤੇ ਟੈਕਸੀ ਚਾਲਕ ਹੈ। ਉਸਨੂੰ ਵੀ ਇਕਾਂਤਵਾਸ ਕੀਤਾ ਹੋਇਆ ਸੀ। ਇਹਨਾਂ ਦੋਵਾਂ ਕਰੋਨਾਂ ਮਰੀਜ਼ਾਂ ਨੂੰ ਆਈਸੋਲੇਸ਼ਨ ਕੇਂਦਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਭੇਜ ਦਿੱਤਾ ਗਿਆ ਹੈ । ਅੱਜ ਦੋ ਨਵੇਂ ਕੇਸ ਆਉਣ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਕਰੋਨਾ ਵਾਇਰਸ ਪੀੜ੍ਹਤ ਐਕਟਿਵ ਕੇਸਾਂ ਦੀ ਗਿਣਤੀ 11 ਹੋ ਗਈ ਹੈ।