ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ, ਇਕ ਦਿਨ ‘ਚ 12 ਪਾਜ਼ਿਟਿਵ ਕੇਸ ਆਏ, ਜ਼ਿਲ੍ਹੇ ’ਚ 19 ਐਕਟਿਵ ਕੇਸ ਹੋਏ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕੋਵਿਡ-19 ਆਈਸੋਲੇਸ਼ਨ ਵਾਰਡ ਤੋਂ ਮਰੀਜ਼ ਛੁੱਟੀ ਓੁਪਰੰਤ ਘਰੇਲੂ ਇਕਾਂਤਵਾਸ ਜਾਣ ਮੌਕੇ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਅੱਜ ਵਿਦੇਸ਼ ਤੋਂ ਆਏ 9 ਵਿਅਕਤੀਆਂ ਅਤੇ ਦੂਸਰੇ ਰਾਜਾਂ ਤੋਂ ਆਏ ਤਿੰਨ ਵਿਅਕਤੀਆਂ ਸਮੇਤ 12 ਵਿਅਕਤੀਆਂ ਦੇ ਕੋਵਿਡ-19 ਦੇ ਟੈਸਟ ਪਾਜ਼ਿਟਿਵ ਪਾਏ ਗਏ ਹਨ. ਇਸ ਤਰਾਂ ਜ਼ਿਲ੍ਹੇ ’ਚ ਕੋਰੋਨਾ ਪਾਜ਼ਿਟਿਵ ਐਕਟਿਵ ਕੇਸਾਂ ਦੀ ਗਿਣਤੀ 19 ਹੋ ਗਈ ਹੈ। ਇਸ ਤੋਂ ਪਹਿਲਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਆਈਸੋਲੇਸ਼ਨ ਵਾਰਡ ਤੋਂ ਅੱਜ 5 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰੇਲੂ ਇਕਾਂਤਵਾਸ ’ਚ ਭੇਜਿਆ ਹੈ।

ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਪਾਜ਼ਿਟਿਵ ਪਾਏ ਗਏ ਵਿਅਕਤੀਆਂ ’ਚੋਂ 9 ਨੂੰ ਕੇ ਸੀ ਕਾਲਜ ਇਕਾਂਤਵਾਸ ਕੀਤਾ ਹੋਇਆ ਸੀ ਜਦਕਿ ਦਿੱਲੀ ਤੋਂ ਆਏ ਦੋ ਵਿਅਕਤੀਆਂ ਅਤੇ ਇੱਕ ਬਿਹਾਰ ਤੋਂ ਆਏ ਵਿਅਕਤੀ ਵੀ ਇਕਾਂਤਵਾਸ ਕੀਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਹੁਣ 5 ਮਰੀਜ਼ਾਂ ਨੂੰ ਛੁੱਟੀ ਦੇਣ ਅਤੇ 12 ਨਵੇਂ ਕੇਸ ਆਉਣ ਬਾਅਦ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 19 ਹੋ ਗਈ ਹੈ। ਛੁੱਟੀ ਵਾਲੇ 5 ਮਰੀਜ਼ਾਂ ਵਿਚ 2 ਮਰੀਜ਼ ਬਲਾਚੌਰ ਬਲਾਕ ਤੇ 3 ਮਰੀਜ਼ ਮੁਕੰਦਪੁਰ ਬਲਾਕ ਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ ਕੁੱਲ 9643 ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 9010 ਸੈਂਪਲ ਨੈਗੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ’ਚ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 142 ਹੋ ਗਈ ਹੈ ਜਦਕਿ 22 ਕੇਸ ਜ਼ਿਲ੍ਹੇ ਤੋਂ ਬਾਹਰਲੇ ਹਨ। ਉਨ੍ਹਾਂ ਦੱਸਿਆ ਕਿ ਅੱਜ 230 ਨਵੇਂ ਸੈਂਪਲ ਲਏ ਗਏ ਹਨ ਜਦਕਿ ਪਹਿਲਾਂ ਭੇਜੇ ਸੈਂਪਲਾਂ ’ਚੋਂ 191 ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ।

Share This :

Leave a Reply