ਖਾਲੜਾ (ਜਗਜੀਤ ਸਿੰਘ ਡੱਲ,ਭੁੱਲਰ) : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਂਸ ਦੇ ਖਿਲਾਫ ਅੱਜ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ ਵਿੱਚ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਟਰੈਕਟਰ ਰੋਸ ਰੈਲੀ ਕੀਤੀ ਗਈ ਇਸ ਮੌਕੇ ਭੁੱਲਰ ਦੇ ਦਿਸ਼ਾ ਨਿਰਦੇਸ਼ਾ ਤੇ ਸਰਪੰਚ ਮਾਹਲਾ ਪਿੰਡ ਬਾਸਰਕੇ ਖੁਰਦ ਦੀ ਅਗਵਾਈ ਵਿੱਚ ਪਿੰਡ ਤੋਂ ਟਰੈਕਟਰ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਟਰੈਕਟਰ ਲੈ ਕੇ ਹਾਜ਼ਰ ਹੋਏ। ਇਸ ਮੌਕੇ ਡਾ ਮਾਹਲਾ ਸਰਪੰਚ ਬਾਸਰਕੇ ਅਤੇ ਚੈਅਰਮੈਨ ਰੇਸ਼ਮ ਸਿੰਘ ਨਵਾਦਾ ਅਤੇ ਗੁਰਬਾਜ ਸਿੰਘ, ਗੁਰਬਖਸ਼ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ ,ਬਲਦੇਵ ਸਿੰਘ, ਬਲਵੀਰ ਸਿੰਘ, ਗੁਰਦੇਵ ਸਿੰਘ ਕੁੰਦਨ ਸਿੰਘ, ਸਰਵਨ ਸਿੰਘ ਬਲਵੰਤ ਸਿੰਘ
ਇਸ ਤੋਂ ਇਲਾਵਾ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਟਰੈਕਟਰਾ ਸਮੇਤ ਸ਼ਮੂਲੀਅਤ ਕੀਤੀ ਇਹ ਟਰੈਕਟਰ ਰੈਲੀ ਅਮਰਕੋਟ ਦਾਣਾ ਮੰਡੀ ਤੋਂ ਸ਼ੁਰੂ ਹੋਈ ਜੋ ਵੱਖ ਵੱਖ ਪਿੰਡਾਂ ਦੇ ਵਿੱਚੋਂ ਹੁੰਦੀ ਹੋਈ ਭਿੱਖੀਵਿੰਡ ਚੌਂਕ ਵਿੱਚ ਪੁੱਜੀ ਇਸ ਮੌਕੇ ਕੇਂਦਰ ਸਰਕਾਰ ਦੇ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਭਿੱਖੀਵਿੰਡ ਦੇ ਚੌਕ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।