ਵਿਨਰਜੀਤ ਸਿੰਘ ਖਡਿਆਲ ਨੂੰ ਅਕਾਲੀ ਦਲ ਦਾ ਵਰਕਿੰਗ ਕਮੇਟੀ ਮੈਂਬਰ ਥਾਪੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ : ਆਸਟਰੇਲੀਆ

ਵਿਨਰਜੀਤ ਸਿੰਘ ਖਡਿਆਲ

ਬ੍ਰਿਸਬੇਨ, ਆਸਟ੍ਰੇਲੀਆ (ਹਰਜੀਤ ਲਸਾੜਾ) ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਅਗਾਂਹ ਦੀ ਵਿਉਂਤਬੰਦੀ ਅਤੇ ਮਜ਼ਬੂਤੀ ਲਈ ਪਾਰਟੀ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ. ਵਿਨਰਜੀਤ ਸਿੰਘ ਖਡਿਆਲ ਦੀਆਂ ਪਾਰਟੀ ਅਤੇ ਪੰਥ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਸੁਨਾਮ ਤੋਂ ਵਰਕਿੰਗ ਕਮੇਟੀ ਦਾ ਮੈਂਬਰ ਥਾਪੇ ਜਾਣ ‘ਤੇ ਵੱਖ-ਵੱਖ ਅਕਾਲੀ ਆਗੂਆਂ, ਵਰਕਰਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ।

ਧੰਨਵਾਦ ਕਰਨ ਵਾਲਿਆ ਵਿੱਚ ਦੀਪ ਘੁਮਾਣ ਐਡੀਲੇਡ, ਨਰਿੰਦਰ ਸਿੰਘ ਬੈਂਸ, ਨਵਦੀਪ ਅਗਨੀਹੋਤਰੀ, ਭੁਪਿੰਦਰ ਸਿੰਘ ਮਨੇਸ ਪ੍ਰਧਾਨ ਸ਼੍ਰੋ.ਆ.ਦਲ.(ਬ) ਆਸਟ੍ਰੇਲੀਆ, ਜੱਸ ਮੰਡ, ਜਸਦੀਪ ਸਿੰਘ ਢੀਂਡਸਾ, ਅਮਨ ਚੀਮਾ, ਇਕਬਾਲ ਦਿਉਲ ਕੈਨਬਰਾ, ਪੁਸ਼ਪਿੰਦਰ ਸਿੰਘ ਤੇ ਗੁਰਿੰਦਰ ਸਿੰਘ ਮੈਲਬਾਰਨ, ਕਮਲਜੀਤ ਸਿੰਘ ਸਿਡਨੀ, ਮਨਮੋਹਣ ਸਿੰਘ, ਪਿੰਕੀ ਸਿੰਘ ਬ੍ਰਿਸਬੇਨ, ਰਾਜੇਸ਼ ਗੋਇਲ ਕੇਨਜ਼, ਵਿਜੈ ਗਰੇਵਾਲ ਆਦਿ ਨੇ ਇਸ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਵਿਨਰਜੀਤ ਸਿੰਘ ਖਡਿਆਲ ਦੀ ਇਸ ਨਿਯੁਕਤੀ ਨਾਲ ਪਾਰਟੀ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਪੰਜਾਬ ਦੀ ਮੁੜ ਬਹਾਲੀ ਲਈ ਸੱਤਾ ‘ਤੇ ਕਾਬਜ਼ ਹੋਵੇਗੀ।

Share This :

Leave a Reply