ਕਮਾਂਡੈਂਟ ਧਾਲੀਵਾਲ ਨੇ ਨਿਊ ਜੇਲ੍ਹ ਨਾਭਾ ਦਾ ਕੀਤਾ ਦੌਰਾ

ਨਾਭਾ (ਤਰੁਣ ਮਹਿਤਾਂ) ਅੱਜ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨਿਊ ਜੇਲ੍ਹ ਨਾਭਾ ਵਿਖੇ ਨਾਜੁਕ ਹਾਲਾਤਾਂ ਨੂੰ ਦੇਖਦੇ ਹੋਏ ਪੂਰੀ ਟੀਮ ਸਮੇਤ ਤੜਕਸਾਰ ਅਚਨਚੇਤ ਸਕਿਊਰਟੀ ਟਾਵਰਾਂ ਤੇ ਜਵਾਨਾਂ ਦੇ ਵੈਲਫੇਅਰ ਅਤੇ ਡਿਊਟੀ ਸਬੰਧੀ ਚੈੱਕ ਕੀਤਾ ਗਿਆ। ਕਮਾਂਡੈਂਟ ਧਾਲੀਵਾਲ ਨੇ ਦੱਸਿਆ ਕਿ ਮਾਨਯੋਗ ਡੀ.ਜੀ.ਪੀ.ਵੀ.ਕੇ. ਭਾਵੜਾ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਬਾਹਰਲੀ ਸੁਰੱਖਿਆ ਦਾ ਪੂਰੀ ਬਾਰੀਕੀ ਨਾਲ ਮੁਆਇਨਾ ਕੀਤਾ ਗਿਆ ਉਨ੍ਹਾਂ ਵੱਲੋਂ ਸਾਰੇ ਟਾਵਰਾਂ ਤੇ ਜਵਾਨਾਂ ਦੀਆਂ ਰਿਹਾਇਸ਼ੀ ਬੈਰਕਾਂ ਅਤੇ ਅਸਲਾ ਐਮੂਨੀਸ਼ਨ ਪੂਰੀ ਗਹਿਰਾਈ ਨਾਲ ਚੈੱਕ ਕੀਤਾ ਗਿਆ ਅਤੇ ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਵੀ ਲੋੜੀਂਦੀ ਯਤਨਾ ਲਈ ਜਵਾਨਾਂ ਨੂੰ ਮੁਸਤੈਦੀ ਵਰਤਣ ਲਈ ਕਿਹਾ ਗਿਆ। ਇਸ ਮੌਕੇ ਉਨ੍ਹਾਂ ਨਾਲ ਕਰਮਜੀਤ ਸਿੰਘ ਭਿੰਡਰ ਸਹਾਇਕ ਕਮਾਂਡੈਂਟ, ਇੰਚਾਰਜ ਪਾਖਰ ਸਿੰਘ ਵੀ ਹਾਜਰ ਸਨ।

ਕਮਾਂਡੈਂਟ ਧਾਲੀਵਾਲ ਵੱਲੋਂ ਸਕਿਊਰਟੀ ਤੇ ਤੈਨਾਤ ਜਵਾਨਾਂ ਨੂੰ ਸਖਤ ਚੈਤਾਵਨੀ ਦਿੱਤੀ ਕਿ ਨਸ਼ਾ/ਸ਼ਰਾਬ ਦੀ ਵਰਤੋਂ ਕਰਨ ਵਾਲੇ ਜਵਾਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਅਨੁਸ਼ਾਸ਼ਨਹੀਨਤਾ ਕਿਸੇ ਵੀ ਕਿਸਮ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਮੂਹ ਜਵਾਨਾਂ ਨੂੰ ਹਦਾਇਤ ਕੀਤੀ ਗਈ ਕਿ ਜੇਲ੍ਹ ਟਾਵਰਾਂ ਦੇ ਆਲੇ-ਦੁਆਲੇ ਦੂਰ ਤੱਕ ਨਜਰ ਰੱਖੀ ਜਾਵੇ। ਕਿਸੇ ਵੀ ਤਰ੍ਹਾਂ ਦੀ ਸ਼ੱਕੀ ਹਿਲੁਜੁਲ ਨਜਰ ਆਵੇ ਤਾਂ ਤੁਰੰਤ ਜੇਲ੍ਹ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਵੱਲੋਂ ਜੇਲ੍ਹ ਕਰਮਚਾਰੀਆਂ ਅਤੇ ਹੋਮ ਗਾਰਡਜ਼ ਜਵਾਨਾਂ ਨੂੰ ਆਪਣੀ ਡਿਊਟੀ ਪੂਰੇ ਅਨੁਸ਼ਾਸ਼ਨ ਰਹਿ ਕੇ ਕਰਨ ਦੀ ਹਦਾਇਤ ਕੀਤੀ ਗਈ। ਕਿਸੇ ਵੀ ਸਰਾਰਤੀ ਅਨਸਰ ਨੂੰ ਜੇਲ੍ਹ ਦੀ ਅੰਦਰੂਨੀ ਅਤੇ ਬਾਹਰਲੀ ਸੁਰੱਖਿਆ ਲਈ ਹਰਕਤ ਨਹੀਂ ਕਰਨ ਦਿੱਤੀ ਜਾਵੇਗੀ। ਚੱਪੇ-ਚੱਪੇ ਤੇ ਨਿਗਰਾਨੀ ਵਧਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਸੁਪਰਡੈਂਟ ਜੇਲ੍ਹ ਟਿਵਾਣਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਤੋਂ ਸਾਰੇ ਜਵਾਨ ਪੂਰੀ ਤਰ੍ਹਾਂ ਸੁਰੱਖਿਅਤ ਹਨ।

Share This :

Leave a Reply