ਪਟਿਆਲਾ (ਅਰਵਿੰਦਰ ਜੋਸ਼ਨ) ਜੂਨ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (ਸਬ ਕਮੇਟੀ ਜੰਗਲਾਤ/ਜੰਗਲਾਤ ਨਿਗਮ) ਦਿਹਾੜੀਦਾਰ ਕਰਮੀਆਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ, ਤਰੱਕੀਆਂ ਦੇ ਮੌਕੇ ਪੈਦਾ ਕਰਨ, ਕੋਵਿਡ—19 ਦੀ ਮਹਾਂਮਾਰੀ ਦੌਰਾਨ ਵਰਕਰਾਂ ਨੂੰ ਲੋੜੀਦੀਆਂ ਸਹੂਲਤਾਂ ਦੇਣ ਲੰਮੇ ਸਮੇਂ ਤੋਂ ਜੰਗਲਾਤ ਤੇ ਜੰਗਲਾਤ ਨਿਗਮ ਵਿਚਲੀਆਂ ਮੰਗਾਂ ਅਤੇ ਵਰਕਰਾਂ ਨੂੰ ਹਰ ਮਹੀਨੇ ਤਨਖਾਹਾਂ ਨਾ ਦੇਣ ਤੇ ਤਨਖਾਹਾਂ ਕਿਸ਼ਤਾਂ ਵਿੱਚ ਦੇਣ, ਵਰਦੀਆਂ ਨਾ ਦੇਣ, ਕੰਮ ਕਰਨ ਵਾਲਾ ਸਾਰਾ ਸਾਮਾਨ ਮੁਹਈਆ ਨਾ ਕਰਵਾਉਣ ਸਮੇਤ 15 ਮਸਲਿਆਂ ਨੂੰ ਲੈ ਕੇ ਵਣ ਮੰਤਰੀ ਸਮੇਤ ਵਣ ਵਿਭਾਗ ਤੇ ਵਣ ਨਿਗਮ ਦੇ ਆਲਾ ਅਧਿਕਾਰੀਆਂ ਦੇ ਦਫਤਰਾਂ ਅੱਗੇ ਧਰਨੇ, ਰੈਲੀਆਂ ਤੇ ਮੁਜਾਹਰੇ ਕਰਦੇ ਆ ਰਹੇ ਹਨ। ਵਣ ਨਿਗਮ ਦੇ ਅਧਿਕਾਰੀ ਤਾਂ ਜਥੇਬੰਦੀ ਵਲੋਂ ਭੇਜਿਆ ਮੰਗਾਂ ਨੂੰ ਲਗਾਤਾਰ ਅੱਖੋ ਔਹਲੇ ਕਰਦੇ ਆ ਰਹੇ ਹਨ।
ਜੰਗਲਾਤ ਅਤੇ ਜੰਗਲਾਤ ਨਿਗਮ ਦੀਆਂ ਮੰਗਾਂ ਸਮੇਤ ਤਨਖਾਹਾਂ ਦੇ ਇਸ਼ੂਆਂ ਨੂੰ ਲੈ ਕੇ ਵਣ ਪਾਲ (ਸਾਊਥ) ਸਰਕਲ ਦਫਤਰ ਅੱਗੇ ਰੋਹ ਭਰਪੂਰ ਰੈਲੀ ਕੀਤੀ। ਇਸ ਰੈਲੀ ਨੂੰ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਪ੍ਰਧਾਨ ਜੰਗਲਾਤ, ਜਗਮੋਹਨ ਸਿੰਘ ਨੋਲੱਖਾ, ਚੰਦਰ ਭਾਨ, ਤਰਲੋਚਨ ਮਾੜੂ, ਬਲਵਿੰਦਰ ਸਿੰਘ ਨਾਭਾ, ਗੁਰਮੇਲ ਸਿੰਘ ਸਮਾਣਾ, ਤਰਲੋਚਨ ਮੰਡੋਲੀ ਰਾਜਪੁਰਾ, ਦਰਸ਼ਨ ਸਿੰਘ ਭਾਦਸੋਂ ਆਗੂਆਂ ਨੇ ਸੰਬੋਧਨ ਕੀਤਾ ਤੇ ਐਲਾਨ ਕੀਤਾ ਕਿ ਜੇਕਰ ਮੰਗਾਂ ਸਮੇਤ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਮਿਤੀ 17 ਜੂਨ ਨੂੰ ਮੁੜ ਰੈਲੀ ਕੀਤੀ ਜਾਵੇਗੀ ਅਤੇ ਵਣ ਵਿਭਾਗ ਮੋਹਾਲੀ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਜਾਵੇਗਾ। ਬਾਅਦ ਵਿੱਚ ਸਾਰੇ ਕਾਮੇ ਸਰਕਾਰ ਵੱਲੋਂ ਮੁਲਾਜਮਾਂ ਨੂੰ ਨਿਕੰਮਾ ਕਹਿਣ ਦਾ ਜਾਰੀ ਪੱਤਰ ਦੀਆਂ ਕਾਪੀਆਂ ਸਾੜਨ ਲਈ ਸਿੰਚਾਈ ਦਫਤਰ ਅੱਗੇ ਸਾਂਝੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।