ਜ਼ਿਲ੍ਹੇ ’ਚ ਦੁਕਾਨਾਂ ਦੇ ਰੋਸਟਰ ’ਚ ਤਬਦੀਲੀ, 18 ਜੂਨ ਤੋਂ ਲਾਗੂ ਹੋਣਗੇ ਨਵੇਂ ਹੁਕਮ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲ੍ਹੇ ’ਚ ਦੁਕਾਨਾਂ ਦੇ ਰੋਸਟਰ ’ਚ ਤਬਦੀਲੀ ਕੀਤੀ ਹੈ। ਨਵੇਂ ਹੁਕਮਾਂ ਮੁਤਾਬਕ ਦੁੱਧ ਡੇਅਰੀ, ਮਿਲਕ ਬੂਥ/ਪਲਾਂਟ, ਦਵਾਈਆਂ, ਮਠਿਆਈ/ਹਲਵਾਈ, ਕੋਲਡ ਸਟੋੋਰੇਜ਼, ਵੇਅਰ ਹਾਊਸਿੰਗ ਸਰਵਿਸ ਅਤੇ ਉਸਾਰੀ ਗਤੀਵਿਧੀਆਂ ਸਾਰੇ ਦਿਨ ਸਵੇਰੇ 07:00 ਵਜੇ ਤੋਂ ਸ਼ਾਮ 07:00 ਵਜੇ ਤੱਕ ਚੱਲਣਗੀਆਂ।ਕਰਿਆਨਾ, ਫੱਲ, ਸਬਜ਼ੀਆਂ, ਪੀਣ ਵਾਲਾ ਪਾਣੀ, ਬੈ੍ਰਡ ਬੇਕਰੀ, ਆਟਾ ਚੱਕੀਆਂ, ਐਲ.ਪੀ.ਜੀ. ਗੈਸ ਏਜੰਸੀਆਂ, ਲੈਬੋਰਟਰੀਆਂ, ਸਰਜੀਕਲ, ਸਟੇਸ਼ਨਰੀ, ਪਸ਼ੂਆਂ ਲਈ ਹਰਾ ਚਾਰਾ,

ਪਸ਼ੂ ਫੀਡ, ਪੋਲਟਰੀ ਫੀਡ, ਤਾਜਾ ਮੀਟ, ਮੱਛੀ, ਪੋਲਟਰੀ, ਆਂਡਾ, ਸਾਈਕਲ, ਦੋ ਪਹੀਆ ਅਤੇ ਚਾਰ ਪਹੀਆ ਵਾਹਨ ਨਾਲ ਸਬੰਧਤ ਦੁਕਾਨਾਂ ਅਤੇ ਆਟੋਮੋਬਾਇਲ ਏਜੰਸੀਆਂ ਰਿਪੇਅਰ ਅਤੇ ਸਪੇਅਰ ਪਾਰਟਸ (ਕੇਵਲ ਸਰਵਿਸ ਅਤੇ ਰਿਪੇੇਅਰ), ਟਾਇਰ ਪੈਂਚਰ, ਕੋਰੀਅਰ ਸਰਵਿਸ, ਇੱਟਾਂ ਦੇ ਭੱਠੇ, ਖਾਂਦਾ, ਬੀਜ਼, ਕੀੜੇਮਾਰ ਦਵਾਈਆਂ ਆਦਿ, ਇਲੈਕਟ੍ਰਾਨਿਕਸ/ਇਲੈਕਟ੍ਰੀਕਲ/ ਕੰਪਿਊਟਰ ਦੇ ਨਵੇਂ ਸਮਾਨ/ਰਿਪੇਅਰ, ਲੱਕੜ ਚੀਰਨ ਵਾਲੇ ਆਰੇ, ਕੰਸਟ੍ਰਕਸ਼ਨ ਮੈਟੀਰੀਅਲ, ਲੋੋਹਾ, ਸੀਮਿੰਟ, ਸਰੀਆ, ਪਲਾਈ, ਸੈਨੇਟਰੀ, ਐਲਮੀਨੀਅਮ, ਸ਼ੀਸ਼ੇ ਨਾਲ ਸਬੰਧਤ ਕਾਰੋਬਾਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 07:00 ਵਜੇ ਤੋਂ ਸ਼ਾਮ 07:00 ਵਜੇ ਤੱਕ ਅਤੇ ਸ਼ਨੀਵਾਰ ਸਵੇਰੇ 07:00 ਵਜੇ ਤੋਂ ਸ਼ਾਮ 05:00 ਵਜੇ ਤੱਕ ਖੁਲ੍ਹ ਸਕਣਗੇ।

ਮਨਿਆਰੀ, ਕੱਪਡ਼ਾ, ਰੇਡੀਮੇਡ ਕੱਪਡ਼ਾ, ਡਰਾਈਕਲੀਨ, ਹੈਂਡਲੂਮ, ਜੁੱਤੇ, ਦਰਜੀ, ਲੈਸਾਂ/ਗੋਟਾ ਕਿਨਾਰੀ, ਫਰਨੀਚਰ, ਕਾਰਪੇਂਟਰ, ਮਨੀਗ੍ਰਾਮ/ਵੈਸਟਰਨ ਯੂਨੀਅਨ, ਟਿੰਬਰ ਮਰਚੈਂਟ, ਫੋਟੋਸਟੈਟ, ਬੈਗ, ਚਮਡ਼੍ਹੇ ਦੀਆਂ ਵਸਤਾਂ, ਪ੍ਰੀਟਿੰਗ ਪ੍ਰੈੱਸ, ਖੇਡਾਂ ਦਾ ਸਮਾਨ, ਗਿਫਟ/ਖਿਡੋਣੇ, ਜਿਊਲਰੀ, ਬਰਤਨ ਭੰਡਾਰ, ਕਰੋਕਰੀ, ਪਲਾਸਟਿਕ, ਐਨਕਾਂ, ਘਡ਼ੀਆਂ, ਗੈਸ ਚੁੱਲੇ ਰਿਪੇੇਅਰ, ਫੋਟੋਗ੍ਰਾਫਰ ਮੋਬਾਇਲ ਰਿਪੇਅਰ/ ਰਿਚਾਰਜ, ਟੈਲੀਕਾਮ ਆਪਰੇਟਰਜ਼ ਅਤੇ ਏਜੰਸੀਆਂ, ਹਾਰਡਵੇਅਰ/ਪੇਂਟ, ਬੋਰਿੰਗ ਵਰਕਸ, ਵੈਲਡਿੰਗ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 07:00 ਵਜੇ ਤੋਂ ਸ਼ਾਮ 07:00 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਹ ਹੁਕਮ ਮਿਤੀ 18-06-2020 ਤੋਂ ਲਾਗੂ ਹੋਣਗੇ ਅਤੇ ਮਿਤੀ 30-06-2020 ਤੱਕ ਜਾਰੀ ਰਹਿਣਗੇ।

Share This :

Leave a Reply