ਆਸਟ੍ਰੇਲੀਆ ਦੇ ਨਾਗਰਿਕਤਾ ਟੈਸਟ ਅਤੇ ਅੰਗਰੇਜ਼ੀ ਭਾਸ਼ਾ ਦੇ ਪ੍ਰੋਗਰਾਮ ‘ਚ ਬਦਲਾਵ

ਪ੍ਰਵਾਸੀਆਂ ਲਈ ‘ਐਡਲਟ ਮਾਈਗ੍ਰਾਂਟ ਇੰਗਲਿਸ਼ ਪ੍ਰੋਗਰਾਮ’ ਦਾ ਐਲਾਨ

ਬ੍ਰਿਸਬੇਨ (ਹਰਜੀਤ ਲਸਾੜਾ ) ਇੱਥੇ ਆਸਟ੍ਰੇਲੀਆ ਦੀ ਸੰਘੀ ਸਰਕਾਰ ਵੱਲੋਂ ਦੇਸ਼ ਦੀਆਂ ਸਮਾਜਿਕ ਕਦਰਾਂ ਕੀਮਤਾਂ ਨੂੰ ਨਵਿਆਉਦੇ ਹੋਏ ਨਵੇਂ ਪ੍ਰਸ਼ਨਾਂ ਨੂੰ ਆਸਟ੍ਰੇਲਿਅਨ ਨਾਗਰਿਕਤਾ ਟੈਸਟ ਅਤੇ ਅੰਗਰੇਜ਼ੀ ਭਾਸ਼ਾ ਦੇ ਪ੍ਰੋਗਰਾਮ ‘ਚ ਸ਼ਾਮਲ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਨਵੇਂ ਬਦਲਾਵਾਂ ਨਾਲ ਮੌਰੀਸਨ ਸਰਕਾਰ ਦੇਸ਼ ਦੇ ਕਨੂੰਨ, ਬਹੁ-ਸੱਭਿਆਚਾਰ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਸਮਰਥਨ ਕਰਦਿਆਂ ਲੋਕਾਈ ਦੇ ਉੱਜਲ ਭਵਿੱਖ ‘ਚ ਉਸਾਰੂ ਯੋਗਦਾਨ ਪਾਉਣਾ ਚਾਹੁੰਦੀ ਹੈ। ਸਰਕਾਰ ਦੇ ਮੰਤਰੀਆਂ ਨੇ ਹਾਲ ਹੀ ਵਿੱਚ ਲੱਗੀਆਂ ਜੰਗਲ਼ੀ ਅੱਗਾਂ ਅਤੇ ਕਰੋਨਾ ਮਹਾਂਮਾਰੀ ਦੌਰਾਨ ਵੱਖ-ਵੱਖ ਭਾਈਚਾਰਿਆਂ ਵੱਲੋਂ ਮਨੁੱਖਤਾ ਬਾਬਤ ਕੀਤੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਇਹਨਾਂ ਸਾਂਝੇ ਉਪਰਾਲਿਆਂ ਨੂੰ ਕਲਮਬੰਦ ਕਰਨਾ ਅਤੇ ਨਵੇਂ ਪ੍ਰਵਾਸੀਆਂ ਨੂੰ ਜਾਣਕਾਰੀ ਹਿੱਤ ਪੜਾਉਣਾ ਸਮੇਂ ਦੀ ਮੰਗ ਹੈ।

ਮੰਤਰੀ ਟੂਜ ਨੇ ਹੋਰ ਧਰਮਾਂ ਦੇ ਨਾਲ ਨਾਲ ਵਿਸ਼ੇਸ਼ ਤੌਰ ‘ਤੇ ਸਿੱਖ ਭਾਈਚਾਰੇ ਦੇ ਸੇਵਾਦਾਰਾਂ (ਵਲੰਟੀਅਰਸ) ਦੀਆਂ ਕੋਸ਼ਿਸ਼ਾਂ ਨੂੰ ਪਛਾਣਿਆ ਜਿਨ੍ਹਾਂ ਨੇ ਸਖ਼ਤ ਤਾਲਾਬੰਦੀ ਨਿਯਮਾਂ ਦੇ ਚੱਲਦਿਆਂ ਵੀ ਇਹਨਾਂ ਤ੍ਰਾਸਦੀਆਂ ‘ਚ ਲੋਕਾਂ ਨੂੰ ਮੁਫ਼ਤ ਭੋਜਨ (ਲੰਗਰ) ਮੁਹੱਈਆ ਕਰਵਾਇਆ ਹੈ। ਮੰਤਰੀ ਟੂਜ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੇ ਪ੍ਰਵਾਸੀ ਅੰਗਰੇਜ਼ੀ ਭਾਸ਼ਾ ਨਹੀਂ ਬੋਲ ਸਕਦੇ, ਉਨ੍ਹਾਂ ਨੂੰ ਅਰਬਾਂ ਡਾਲਰ ਦੇ ਐਡਲਟ ਮਾਈਗ੍ਰਾਂਟ ਇੰਗਲਿਸ਼ ਪ੍ਰੋਗਰਾਮ (ਏ.ਐੱਮ.ਈ.ਪੀ.) ਦੀ ਨਿਗਰਾਨੀ ਵਿਚ ਬਿਨਾਂ ਰੁਕਾਵਟ ਮੁਫ਼ਤ ਭਾਸ਼ਾ ਕਲਾਸਾਂ ਵਿਚ ਜਾਣ ਦੀ ਆਗਿਆ ਦਿੱਤੀ ਜਾਵੇਗੀ, ਜੋ ਇਸ ਸਮੇਂ 510 ਘੰਟੇ ਮੁਫ਼ਤ ਟਿਊਸ਼ਨ ਦੀ ਪੇਸ਼ਕਸ਼ ਕਰਦਾ ਹੈ ਪੰਜ ਸਾਲ ਦੇ ਅੰਦਰ-ਅੰਦਰ ਪੂਰਾ ਕੀਤਾ ਜਾ ਸਕੇ।

Share This :

Leave a Reply