ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੈਲੀਫੋਰਨੀਆ ਦੀਆਂ ਜੇਲਾਂ ਵਿਚ ਬੰਦ 8000 ਕੈਦੀਆਂ ਨੂੰ ਅਗਸਤ ਤੱਕ ਰਿਹਾਆ ਕੀਤਾ ਜਾ ਸਕਦਾ ਹੈ। ਇਹ ਐਲਾਨ ਰਾਜ ਦੇ ਕੋਰੈਕਸ਼ਨਜ ਐਂਡ ਰੀਹੈਬਲੀਟੇਸ਼ਨ ਵਿਭਾਗ ਨੇ ਕੀਤਾ ਹੈ।
ਕੈਲੀਫੋਰਨੀਆ ਦੇ ਸੁਰਖਿਆ ਤੇ ਨਿਆਂ ਬਾਰੇ ਡਾਇਰੈਕਟਰ ਜੇ ਜੋਰਡਨ ਨੇ ਕਿਹਾ ਹੈ ਕਿ ਜੇਲਾਂ ਵਿਚ ਬਹੁਤ ਸਾਰੇ ਲੋਕ ਮਾੜੇ ਸਿਹਤ ਵਾਤਾਵਰਣ ਵਿਚ ਰਹਿ ਰਹੇ ਹਨ ਇਸ ਲਈ ਇਨਾਂ ਨੂੰ ਰਿਹਾਅ ਕਰਨਾ ਬੇਹਤਰ ਰਹੇਗਾ। ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਤਕਰੀਬਨ 10000 ਕੈਦੀ ਛੱਡੇ ਜਾ ਚੁੱਕੇ ਹਨ।






















