ਅਮਰੀਕਾ ਵਿਚ ਕੋਰੋਨਾ ਪੀੜਤਾਂ ਦੇ ਮਾਮਲੇ ‘ਚ ਕੈਲੀਫੋਰਨੀਆ ਰਾਜ ਪਹਿਲੇ ਸਥਾਨ ‘ਤੇ ਪੁੱਜਾ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਭਾਰਤੀਆਂ ਵਿਸ਼ੇਸ਼ ਕਰਕੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਰਾਜ ਕੈਲੀਫੋਰਨੀਆ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਲੰਘੇ ਸ਼ੁੱਕਰਵਾਰ 6,13,000 ਹੋ ਗਈ। ਇਸ ਦੇ ਨਾਲ ਹੀ ਉਹ ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਪੱਖ ਤੋਂ ਪਹਿਲੇ ਸਥਾਨ ‘ਤੇ ਪੁੱਜ ਗਿਆ ਹੈ। ਦੂਸਰੇ ਸਥਾਨ ‘ਤੇ ਫਲੋਰੀਡਾ ਰਾਜ ਹੈ

ਜਿਥੇ ਕੋਰੋਨਾ ਪੀੜਤਾਂ ਦੀ ਗਿਣਤੀ 5,63,285 ਹੈ। 5,48,911 ਪੀੜਤਾਂ ਨਾਲ ਟੈਕਸਸ ਤੀਸਰੇ ਸਥਾਨ ‘ਤੇ ਹੈ। ਨਿਊਯਾਰਕ ਵਿਚ 4,54,148 ਕੋਰੋਨਾ ਪੀੜਤ ਹਨ ਤੇ ਉਹ ਚੌਥੇ ਸਥਾਨ ‘ਤੇ ਹੈ ਪਰ ਨਿਊਯਾਰਕ ਵਿਚ ਹੁਣ ਤੱਕ ਸਭ ਤੋਂ ਵਧ 32895 ਮੌਤਾਂ ਹੋ ਚੁੱਕੀਆਂ ਹਨ। ਮੌਤਾਂ ਦੇ ਮਾਮਲੇ ਵਿਚ ਨਿਊਜਰਸੀ ਦੂਸਰੇ ਸਥਾਨ ‘ਤੇ ਹੈ ਤੇ ਉਥੇ 15973 ਮੌਤਾਂ ਹੋ ਚੁੱਕੀਆਂ ਹਨ। ਕੈਲੀਫੋਰਨੀਆ ਵਿਚ 11148 ਅਮਰੀਕੀ ਦਮ ਤੋੜ ਚੁੱਕੇ ਹਨ ਤੇ ਉਹ ਤੀਸਰੇ ਸਥਾਨ ‘ਤੇ ਹੈ। ਸਮੁੱਚੇ ਅਮਰੀਕਾ ਵਿਚ ਕੋਰੋਨਾ ਕਾਰਨ 1,71,535 ਲੋਕ ਮੌਤ ਦੇ ਮੂੰਹ ਵਿਚ ਜਾ ਪਏ ਹਨ ਤੇ ਪੀੜਤਾਂ ਦੀ ਗਿਣਤੀ 54,76,266 ਹੋ ਗਈ ਹੈ।

Share This :

Leave a Reply