ਕੈਲੀਫੋਰਨੀਆਂ ਵਿੱਚ ਪੰਜਾਬੀ ਟਰੱਕ ਡਰਾਈਵਰ ਤੇਲ ਪਵਾਉਣ ਪਿੱਛੇ ਲੜੇ

ਇੱਕ ਦੀ ਹਾਲਤ ਗੰਭੀਰ ਦੂਸਰੇ ਤੇ ਕਤਲ ਦਾ ਮੁਕੱਦਮਾਂ ਦਰਜ਼

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਅਮਰੀਕਾ ਕਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਟਰੱਕ ਡ੍ਰਾਈਵਿੰਗ ਦਾ ਧੰਦਾ ਕਰਦੇ ਹਨ ਅਤੇ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ। ਅਮੈਰਕਿੰਨ ਟਰੱਕਿੰਗ ਇੰਡਸਟਰੀ ਤੋਂ ਅੱਜ ਬੜੀ ਮਾੜੀ ਖ਼ਬਰ ਪ੍ਰਾਪਤ ਹੋਈ ਕਿ ਕੈਲੀਫੋਰਨੀਆਂ ਦੇਫਰੀਵੇਅ 5 ਤੇ ਪੈਂਦੇ ਸ਼ਹਿਰ ਸੈਂਟਾ-ਨੈਲਾ ਦੇ ਪੈਟਰੋ ਟਰੱਕ ਸਟਾਪ ਤੇ ਤੇਲ ਪਵਾਉਣ ਦੀ ਵਾਰੀ ਨੂੰ ਲੈਕੇ ਦੋ ਪੰਜਾਬੀ ਟਰੱਕ ਡ੍ਰਾਈਵਰਾਂ ਵਿਚਕਾਰ ਤੂੰ-ਤੂੰ ਮੈਂ-ਮੈਂ ਹੋਗਈ, ਹੱਥੋਂ ਪਾਈ ਮਗਰੋਂ ਗੱਲ ਵੱਢ-ਟੁੱਕ ਤੱਕ ਪਹੁੰਚ ਗਈ। ਸੈਕਰਾਮੈਂਟੋ ਨਿਵਾਸੀ ਸ. ਕੁਲਦੀਪ ਸਿੰਘ ਸੰਧੂ ਜੋ ਅੰਮ੍ਰਿਤਧਾਰੀ ਹੈ ਨੇ ਆਪਣੀ ਗਾਤਰੇ ਵਾਲੇਕਿਰਪਾਨ ਨਾਲ ਦੂਸਰੇ ਡਰਾਈਵਰ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਜਿਸ ਨੂੰ ਪੰਪਾਂ ਤੇ ਤੇਲ ਪਵਾਉਣ ਨੂੰ ਲੈਕੇ ਹੋਏ ਝਗੜੇ ਮਗਰੋਂ ਦੂਸਰੇ ਡਰਾਈਵਰ ਨੂੰ ਚਾਕੂ ਮਾਰਨ ਦੇ ਦੋਸ਼ ਹੇਠ ਇਰਾਦਾ ਕਤਲ ਕੇਸ ਵਿੱਚ ਮਰਸਿੱਡ ਕਾਉਂਟੀ ਸ਼ੈਰਫ ਨੇ ਗ੍ਰਿਫਤਾਰ ਕਰ ਲਿਆ ਹੈ।

ਇਹ ਘਟਨਾਂ ਅੱਜ ਸਵੇਰੇ 9 ਵਜੇ ਦੀ ਹੈ।ਸੁਣਨ ਵਿੱਚ ਆਇਆ ਕਿ ਸ਼ਾਇਦ ਦੂਸਰਾ ਡਰਾਈਵਰ ਵੀ ਪੰਜਾਬੀ ਹੀ ਸੀ। ਉਸਨੂੰ ਗੰਭੀਰ ਹਾਲਤ ਵਿੱਚ ਹੈਲੀਕਾਪਟਰ ਰਾਹੀ ਹਸਪਤਾਲ ਪਹੁੰਚਾਇਆਗਿਆ ਹੈ। ਪੁਲਿਸ ਨੇ ਜਖਮੀ ਡਰਾਈਵਰ ਦੀ ਪਹਿਚਾਣ ਜਾਰੀ ਨਹੀਂ ਕੀਤੀ।

Share This :

Leave a Reply