ਕੈਬਿਨਟ ਮੰਤਰੀ ਸੋਨੀ ਨੇ 11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਟਿਊਬਵੈਲ ਦਾ ਕੀਤਾ ਉਦਘਾਟਨ

ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸੇੱਖਿਆ ਤੇ ਖੋਜ ਮੰਤਰੀ ਪੰਜਾਬ ਵਾਰਡ ਨੰ:60 ਵਿਖੇ ਸਥਿਤ ਬਾਜ਼ਾਰ ਕਾਠੀਆਂ ਵਿਖੇ 11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਟਿਊਬਵੈਲ ਦਾ ਬਟਨ ਦਬਾ ਕੇ ਉਦਘਾਟਨ ਕਰਦੇ ਹੋਏ।ਨਾਲ ਹਨ ਕੋਸਲਰ ਸ਼੍ਰੀ ਵਿਕਾਸ ਸੋਨੀ, ਕੋਸਲਰ ਸ਼੍ਰੀ ਮਹੇਸ ਖੰਨਾ

ਅੰਮ੍ਰਿਤਸਰ (ਮੀਡੀਆ ਬਿਊਰੋ) ਪੰਜਾਬ ਸਰਕਾਰ ਵਲੋ ਕੋਰੋਨਾ ਮਾਹਾਮਾਰੀ ਤੇ ਕਾਬੂ ਪਾਉਣ ਲਈ ਹਰ ਤਰਾਂ ਦੇ ਵਸੀਲੇ ਵਰਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਮਾਹਾਮਾਰੀ ਤੋ ਜਾਣੂ ਕਰਵਾਉੁਣ ਅਤੇ ਬੱਚਣ ਲਈ ਮਿਸ਼ਨ ਫਤਿਹ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸੇੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਵਾਰਡ ਨੰ:60 ਬਾਜ਼ਾਰ ਕਾਠੀਆਂ ਵਿਖੇ 11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਟਿਊਬਵੈਲ ਦਾ ਉਦਘਾਟਨ ਕਰਨ ਉਪਰੰਤ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਇੰਨਾਂ ਗਰਮੀਆਂ ਦੇ ਸ਼ੀਜਨ ਦੌਰਾਨ ਕੇਦਰੀ ਵਿਧਾਨਸਭਾ ਹਲਕੇ ਵਿਚ ਪੈਦੀਆਂ ਸਾਰੀਆਂ ਵਾਰਡਾਂ ਵਿਚ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਨਵੇ ਟਿਊਬਵੈਲ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਕੇਦਰੀ ਵਿਧਾਨ ਸਭਾ ਹਲਕੇ ਅਧੀਨ ਪੈਦੀਆਂ ਸਾਰੀਆਂ ਵਾਰਡਾਂ ਵਿਚ 80 ਫੀਸਦੀ ਤੋ ਜਿਆਦਾ ਦੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਏ ਜਾਣਗੇ।

ਸ਼੍ਰੀ ਸੋਨੀ ਨੇ ਕਿਹਾ ਕਿ ਸਾਰੀਆਂ ਵਾਰਡਾਂ ਵਿਚ ਐਲ ਈ ਡੀ ਲਾਈਟਾਂ ਲੱਗਣ ਦਾ ਕੰਮ ਪੂਰਾ ਹੋ ਚੁੱਕਾ ਹੈ। ਸ਼੍ਰੀ ਸੋਨੀ ਨੇ ਵਾਰਡ ਨੰ: 60 ਵਿਖੇ ਹੀ ਸਥਿਤ ਬਾਜ਼ਾਰ ਭਾਂਡਿਆਂ ਵਾਲੇ ਵਿਚ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ, ਨਾਲੀਆਂ ਦੇ ਕੰਮ ਦੀ ਵੀ ਸ਼ੁਰਆਤ ਕਰਵਾਈ। ਸ਼੍ਰੀ ਸੋਨੀ ਨੇ ਸਬੰਧਤ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਗੁਣਵਤਾ ਦੇ ਕੰਮ ਵਿਚ ਕਿਸੇ ਤਰਾ ਦੀ ਅਣਗਹਿਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰਾ ਕੰਮ ਆਪਣੀ ਦੇਖ ਰੇਖ ਵਿਚ ਕਰਵਾਉਣ ਅਤੇ ਮਿਥੇ ਸਮੇ ਦੌਰਾਨ ਕੰਮ ਨੂੰ ਮੁਕੰਮਲ ਕੀਤਾ ਜਾਵੋ। ਸ਼੍ਰੀ ਸ਼ੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰੋ ਬਾਹਰ ਨਿਕਲਣ ਸਮੇ ਮਾਸਕ ਦੀ ਵਰਤੋ ਜ਼ਰੂਰ ਕਰਨ ਅਤੇ ਆਪਣੇ ਮੋਬਾਇਲ ਫੋਨਾਂ ਵਿਚ ਕੋਵਾ ਐਪ ਡਾਊਨਲੋਡ ਜ਼ਰੂਰ ਕਰਨ। ਉਨਾਂ ਕਿਹਾ ਕਿ ਸਰਕਾਰ ਵਲੋ ਚਲਾਏ ਜਾ ਰਹੇ ਮਿਸ਼ਨ ਫਤਿਹ ਨੂੰ ਤੁਹਾਡੇ ਸਹਿਯੋਗ ਨਾਲ ਹੀ ਫਤਿਹ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਵਲੋ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਕੇ ਹੀ ਅਸ਼ੀ ਇਸ ਮਾਹਾਮਾਰੀ ਤੋ ਬੱਚ ਸਕਦੇ ਹਾਂ। ਇਸ ਮੌਕੇ ਕੋਸਲਰ ਸ਼੍ਰੀ ਵਿਕਾਸ ਸੋਨੀ, ਕੋਸਲਰ ਸ਼੍ਰੀ ਮਹੇਸ ਖੰਨਾ, ਸ਼੍ਰੀ ਸੁਨੀਲ ਵਿਜ, ਸ਼ੀ੍ਰ ਸੁਪ੍ਰੀਤ ਸਿੰਘ ਬਬਲੂ, ਲਾਲੀ ਸ਼ਾਹ, ਸ਼੍ਰੀ ਦੇਸਰਾਜ, ਸ਼੍ਰੀ ਪਵਨ ਕੁਮਾਰ, ਸ: ਨਵਦੀਪ ਸਿੰਘ, ਪ੍ਰਧਾਨ ਸ: ਬਚਨ ਸਿੰਘ ਤੋ ਇਲਾਵਾ ਵੱਡੀ ਗਿÎਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

Share This :

Leave a Reply