ਬ੍ਰਿਟਿਸ਼ ਵਿਦਿਆਰਥਣ ਦੀ ਪਾਕਿਸਤਾਨ ਵਿੱਚ ਗੋਲੀਆਂ ਮਾਰ ਕੇ ਕੀਤੀ ਹੱਤਿਆ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨੀਆ ਦੀ ਇੱਕ ਕਾਨੂੰਨ ਦੀ ਵਿਦਿਆਰਥਣ ਨੂੰ ਦੋ ਵਿਅਕਤੀਆਂ ਵੱਲੋਂ ਉਸ ਨਾਲ ਵਿਆਹ ਕਰਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ  ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੱਖਣੀ-ਪੱਛਮੀ ਲੰਡਨ ਦੇ ਫੈਲਥਮ ਦੀ ਰਹਿਣ ਵਾਲੀ 26 ਸਾਲਾ ਮਾਇਰਾ ਜੁਲਫਕਾਰ ਨੂੰ ਸੋਮਵਾਰ ਨੂੰ ਲਾਹੌਰ ਵਿੱਚ ਪਹਿਲਾਂ ਧਮਕਾਇਆ ਅਤੇ ਪ੍ਰੇਸ਼ਾਨ ਕੀਤਾ ਸੀ। ਉਹ ਆਪਣੇ ਦੋਸਤ ਦੇ ਵਿਆਹ ਵਿਚ ਸ਼ਾਮਿਲ ਹੋਣ ਲੱਗਭਗ ਦੋ ਮਹੀਨੇ ਪਹਿਲਾਂ ਪਾਕਿਸਤਾਨ ਗਈ ਸੀ ਤੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਇਸ ਕਤਲ ਦੀਆਂ ਰਿਪੋਰਟਾਂ ਅਨੁਸਾਰ ਉਸਦੇ ਚਾਚੇ ਮੁਹੰਮਦ ਨਜ਼ੀਰ ਨੇ ਦੋ ਵਿਅਕਤੀਆਂ ਜ਼ਹੀਰ ਜਾਦੂਨ ਅਤੇ ਸਾਦ ਅਮੀਰ ਬੱਟ ਉੱਤੇ ਆਪਣੀ ਭਤੀਜੀ ਦੀ ਹੱਤਿਆ ਪਿੱਛੇ ਹੱਥ ਹੋਣ ਦਾ ਇਲਜ਼ਾਮ ਲਗਾਇਆ ਹੈ।

ਉਸਦਾ ਕਹਿਣਾ ਹੈ ਦੋਵੇਂ ਹੀ ਮਾਇਰਾ ਨਾਲ ਵਿਆਹ ਕਰਵਾਉਣ ਲਈ ਮੁਕਾਬਲੇਬਾਜ਼ੀ ਵਿੱਚ ਸਨ ਪਰ ਉਸਨੇ ਉਨ੍ਹਾਂ ਵਿੱਚੋਂ ਕਿਸੇ ਨਾਲ ਵੀ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਮਾਇਰਾ ਦੇ ਚਾਚੇ ਦਾ ਦਾਅਵਾ ਹੈ ਕਿ ਜ਼ੁਲਫਕਾਰ ਨੂੰ ਦੋ ਹੋਰ ਅਣਪਛਾਤੇ ਲੋਕਾਂ ਦੀ ਮਦਦ ਨਾਲ ਇਹਨਾਂ ਆਦਮੀਆਂ ਨੇ ਮਾਰਿਆ ਹੈ ਅਤੇ ਉਹ ਹੁਣ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਿਹਾ ਹੈ। ਇਸ ਕਤਲ ਦੇ ਸ਼ੱਕੀ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। 

Share This :

Leave a Reply