ਨਵਾਂਸਹਿਰ ਪੰਜਾਬ (ਏ-ਆਰ. ਆਰ. ਐੱਸ. ਸੰਧੂ) ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਸ਼ਬਦ ਗਾਇਨ ਪ੍ਰਤੀਯੋਗਤਾ ਦੇ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਹਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਚ ਚੱਲ ਰਹੇ ਸ਼ਬਦ ਗਾਇਨ ਮੁਕਾਬਲਿਆਂ ਵਿੱਚ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 20410 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂਚ ਹਿੱਸਾ ਲਿਆ।
ਜਿਲ੍ਹਾ ਸਿੱਖਿਆ ਅਫਸਰ (ਸੈ) ਸ਼ੁਸੀਲ ਕੁਮਾਰ ਤੁਲੀ ਨੇ ਦੱਸਿਆ ਕਿ ਸੈਕੰਡਰੀ ਵਰਗ ਵਿੱਚ ਬਲਾਕ ਔੜ ਵਿੱਚ ਕਰਮਜੀਤ ਸਿੰਘ ਸ.ਸ.ਸ.ਸ. ਵਜੀਦਪੁਰ ਨੇ ਪਹਿਲਾ, ਬਲਾਕ ਬਲਾਚੌਰ1 ਵਿਚੋਂ ਰਮਨਦੀਪ ਕੌਰ ਸ.ਸ.ਸ.ਸ(ਕ) ਬਲਾਚੌਰ ਨੇ ਪਹਿਲਾ, ਅਮਰਿੰਦਰ ਸਿੰਘ ਸ.ਸ.ਸ.ਸ ਰੱਤੇਵਾਲ ਨੇ ਦੂਸਰਾ, ਬਲਾਕ ਬਲਾਚੌਰ 2 ਵਿੱਚੋਂ ਸਿਮਰਨ ਸੂਦ ਸ.ਸ.ਸ.ਸ. ਭੱਦੀ ਨੇ ਪਹਿਲਾਂ ,ਪ੍ਰਭਜੋਤ ਸਿੰਘ ਸ.ਸ.ਸ.ਸ. ਉਸਮਾਨਪੁਰ ਨੇ ਦੂਸਰਾ,ਬਲਾਕ ਬੰਗਾ ਵਿੱਚੋਂ ਰਿਹਾ ਸਹਸ ਮੇਹਲੀ ਨੇ ਪਹਿਲਾਂ, ਸਿਮਰਨਜੋਤ ਸਹਸ ਜੱਸੋਮਜਾਰਾ ਨੇ ਦੂਸਰਾ ਰਾਜਬੀਰ ਕੌਰ ਸ.ਸ.ਸ.ਸ. (ਕ) ਬੰਗਾ ਨੇ ਦੂਸਰਾ, ਬਲਾਕ ਮਕੁੰਦਪੁਰ ਵਿੱਚੋਂ ਜਸਲੀਨ ਕੌਰ ਚੌਨਗਰਾ ਨੇ ਪਹਿਲਾਂ, ਨਮਰਤਾ ਸ.ਸ.ਸ.ਸ. ਕਰਨਾਣਾ ਨੇ ਦੂਸਰਾ ਬਲਾਕ ਨਵਾਂਸਹਿਰ ਵਿੱਚੋਂ ਤਰਨਜੀਤ ਕੌਰ ਆਦਰਸ ਸਕੂਲ ਖਟਕੜਕਲਾਂ ਨੇ ਪਹਿਲਾਂ ਜਤਿੰਦਰ ਸਿੰਘ ਸ.ਸ.ਸ.ਸ. ਨਵਾਂਸਹਿਰ ਨੇ ਦੂਸਰਾ, ਬਾਲਕ ਸੜੋਆ ਵਿੱਚੋਂ ਅਜੀਤ ਸਿੰਘ ਸਹਸ ਰੱਕੜਾਂ ਢਾਹਾ ਅਤੇ ਹਰਜੋਤ ਸਿੰਘ ਸਹਸ ਛਦੌੜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਮਿਡਲ ਵਰਗ ਵਿੱਚ ਬਲਾਕ ਔੜ ਵਿੱਚ ਆਰਤੀ ਸ.ਸ.ਸ.ਸ. ਔੜ ਨੇ ਪਹਿਲਾ, ਬਲਾਕ ਬਲਾਚੌਰ ਵਿੱਚ ਦੀਸ਼ਲ ਭਾਟੀਆ ਸ.ਸ.ਸ.ਸ. ਰੱਤੇਵਾਲ ਨੇ ਦੂਸਰਾ, ਵੰਸ਼ ਬਜਾੜ ਸ.ਸ.ਸ.ਸ. ਥੋਪੀਆ ਦੇ ਪਹਿਲਾਂ, ਬਲਾਕ ਬਲਾਚੌਰ ਵਿੱਚ ਗੌਰਵ ਭੱਟੀ ਸਮਿਸ ਘਮੋਰ ਨੇ ਪਹਿਲਾਂ,ਜਸਮੀਨ ਚੀਮਾ ਸਮਿਸ ਕੰਗਣਾ ਬੇਟ ਨੇ ਦੂਸਰਾ,ਬਲਾਕ ਬੰਗਾ ਵਿੱਚ ਅਮੀਸ਼ਾ ਸਮਿਸ ਬਾਹੜ ਮਜਾਰਾ ਨੇ ਪਹਿਲਾ,ਤਨਵੀਰ ਸਿੰਘ ਸ.ਸ.ਸ.ਸ. ਸੰਧਵਾਂ ਨੇ ਦੂਸਰਾ,ਬਲਾਕ ਮਕੁੰਦਪੁਰ ਵਿੱਚ ਸਮਨਦੀਪ ਕੌਰ ਸ.ਸ.ਸ.ਸ. ਕਰਨਾਣਾ ਨੇ ਪਹਿਲਾ, ਗੁਰਪੀ੍ਰਤ ਸਿੰਘ ਸਮਿਸ ਚਾਹਕ ਕਲਾਂ ਨੇ ਦੂਸਰਾ,ਬਲਾਕ ਨਵਾਂਸਹਿਰ ਵਿੱਚ ਮਨੀ ਸਿੰਘ ਸਮਿਸ ਕਰੀੰਮਪੁਰ ਨੇ ਪਹਿਲਾਂ, ਮੁਸਕਾਨ ਸ.ਸ.ਸ.ਸ. ਮਾਹਿਲ ਗਹਿਲਾ ਨੇ ਦੂਸਰਾ, ਬਲਾਕ ਸੜੋਆ ਵਿੱਚ ਸਿਮਰਨ ਸਮਿਸ ਮੰਗੂਪੁਰ ਨੇ ਪਹਿਲਾ,ਪ੍ਰਭਜੀਤ ਸਿੰਘ ਸਹਸ ਚਾਂਦਪੁਰ ਰੁੜਕੀ ਨੇ ਦੂਸਰਾ ਹਾਸਿਲ ਕੀਤਾ। ਜਿਲ੍ਹਾ ਸਿੱਖਿਆ ਅਫਸਰ (ਐਲੀ.) ਪਵਨ ਕੁਮਾਰ ਨੇ ਦੱਸਿਆ ਕਿ ਲੜ੍ਹੀ ਤਹਿਤ ਪ੍ਰਾਇਮਰੀ ਵਰਗ ਦੇ ਬਲਾਕ ਔੜ ਵਿੱਚ ਨਵਪ੍ਰੀਤ ਕੌਰ ਸ.ਪ.ਸ. ਹਿਆਲਾ ਨੇ ਪਹਿਲਾ,ਰੰਜਨਾਂ ਕੁਮਾਰੀ ਸਪਸ ਕੋਟ ਰਾਝਾ ਨੇ ਦੂਸਰਾ,ਬਲਾਕ ਬਲਾਚੌਰ ਵਿੱਚ ਸਿਮਰਨਜੀਤ ਸਿਮਘ ਸਪਸ ਨਿੱਘੀ ਨੇ ਪਹਿਲਾ,ਸਿਮਰਨਜੀਤ ਕੌਰ ਸਪਸ ਭੇਡੀਆਂ ਨੇ ਦੂਸਰਾ, ਬਲਾਕ ਬਲਾਚੌਰ ਵਿੱਚ ਰਾਜਵੀਰ ਕੌਰ ਸਪਸ ਮਹਿਤਪੁਰ ਨੇ ਪਹਿਲਾਂ, ਨਵਦੀਪ ਕੌਰ ਸਪਸ ਔਲੀਆਪੁਰ, ਬਲਾਕ ਬੰਗਾ ਵਿੱਚ ਲਵਦੀਪ ਸੂਦ ਸਪਸ ਗਦਾਣੀ ਨੇ ਪਹਿਲਾਂ, ਮੁਸਕਾਨ ਸ.ਪ.ਸ. ਚੱਕਗੁਰੂ ਨੇ ਦੂਸਰਾ, ਬਲਾਕ ਮਕੁੰਦਪੁਰ ਵਿੱਚ ਰੀਤ ਸੰਧੂ ਸ.ਪ.ਸ. ਨਾਗਰਾ ਨੇ ਪਹਿਲਾਂ, ਮਨਵੀਰ ਸਿੰਘ ਸ.ਪ.ਸ. ਲਿੱਦੜਕਲਾਂ ਨੇ ਦੂਸਰਾ,ਬਲਾਕ ਨਵਾਂਸਹਿਰ ਵਿੱਚ ਪਰਮਿੰਦਰ ਕੌਰ ਸ.ਪ.ਸ. ਸੁਜੋਂ ਅਤੇ ਤਰਨਦੀਪ ਕੌਰ ਸ.ਪ.ਸ. ਕਰੀਮਪੁਰ ਨੇ ਪਹਿਲਾਂ,ਬਲਾਕ ਸੜੌਆ ਵਿੱਚ ਪੁਨੀਤ ਸਿੰਘ ਸ.ਪ.ਸ. ਮੰਗੂਪੁਰ ਨੇ ਪਹਿਲਾਂ, ਜਸਕੀਰਤ ਸਿੰਘ ਸ.ਪ.ਸ. ਅਟਾਲ ਮਜਾਰਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸੈਕੰਡਰੀ ਵਰਗ ਦੇ ਬਲਾਕ ਬੰਗਾ ਦੇ ਰਾਧੇ ਸ਼ਾਮ ਸ.ਹ.ਸ. ਝੰਡੇਰ ਕਲਾਂ ਨੇ ਪਹਿਲਾਂ ਸਥਾਨ ਪਾ੍ਰਪਤ ਕੀਤਾ।ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ (ਐਲੀ.) ਗੁਰਦਿਆਲ ਸਿੰਘ ਮਾਨ, ਨੋਡਲ ਅਫਸਰ (ਸੈ.) ਸ਼ੈਲੀ ਸ਼ਰਮਾ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਦੇ ਸੰਚਾਲਨ `ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵੱਡਮੁੱਲਾ ਸਹਿਯੋਗ ਰਿਹਾ ਹੈ।






















