ਬੀਬੀ ਸਤਿੰਦਰ ਕੌਰ ਬੀਸਲਾ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਬਣੇ

ਨਵ ਨਿੇਯੁਕਤ ਬੀਬੀ ਸਤਿੰਦਰ ਕੌਰ ਬੀਸਲਾ ਮੀਤ ਪ੍ਰਧਾਨ ਪੰਜਾਬ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸ਼ੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਹੁਕਮਾਂ ਅਨੁਸਾਰ ਸਤਿੰਦਰ ਕੌਰ ਬੀਸਲਾ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਇਸਤਰੀ ਵਿੰਗ ਦੇ ਮੀਤ ਪ੍ਰਧਾਨ ਬਣਾਇਆ ਗਿਆ ਹੈ ।

ਬੀਬੀ ਬੀਸਲਾ ਲੰਬਾ ਸਮਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਸਤਰੀ ਵਿੰਗ ਦੇ ਪ੍ਰਧਾਨ ਰਹਿ ਚੁੱਕੇ ਹਨ । ਇਸ ਨਿਯੁਕਤੀ ਸਬੰਧੀ ਬੀਬੀ ਬੀਸਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਮੁੱਚੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਨਗੇ ।ਇਸ ਮੌਕੇ ਬੰਗਾ ਵਿਧਾਇਕ ਡਾਕਟਰ ਸੁਰਿੰਦਰ ਕੁਮਾਰ ਸੁੱਖੀ ,ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ ,ਜੱਥੇਦਾਰ ਸੰਤੋਖ਼ ਸਿੰਘ ਮੱਲਾਂ ,ਦੋਆਬਾ ਜ਼ੋਨ ਦੇ ਯੂਥ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ , ਸੋਹਨ ਲਾਲ ਢੱਡਾ ,ਡੋਗਰ ਰਾਮ , ਇੰਦਰਜੀਤ ਸਿੰਘ, ਕੁਲਵਿੰਦਰ ਸਿੰਘ ਢਾਹਾਂ, ਸਤਨਾਮ ਸਿੰਘ ਲਾਦੀਆਂ ,ਕਰਮਜੀਤ ਸਿੰਘ ਕਰਨਾਣਾ, ਜਸਵਿੰਦਰ ਸਿੰਘ ਮਾਨ, ਜੀਤ ਸਿੰਘ ਭਾਟੀਆ ਐਮ ਸੀ,ਜੋਗ ਰਾਜ ਜੋਗੀ ਨਿਮਾਣਾ ਆਦਿ ਨੇ ਵਧਾਈ ਦਿੱਤੀ ।

Share This :

Leave a Reply