ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜਿਲ੍ਹਾ ਸ਼ਹੀਦ ਭਗਤ ਸਿੰਘ ਦੀ ਐਸ.ਐਸ.ਪੀ. ਸ਼੍ਰੀਮਤੀ ਅਲਕਾ ਮੀਨਾ ਆਈ.ਪੀ.ਐਸ., ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਦੀਪਕਾ ਸਿੰਘ ਅਤੇ ਡੀ.ਐਸ.ਪੀ. ਸਬ-ਡਵੀਜਨ ਨਵਾਂਸਹਿਰ ਕਮ ਚੇਅਰਮੈਨ ਸਬ-ਡਵੀਜਨ ਸਾਂਝ ਕੇਂਦਰ ਨਵਾਂਸਹਿਰ ਸ.ਹਰਲੀਨ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਰੰਭੀ ਜਾਗਰੁਤਾ ਮੁਹਿੰਮ ਤਹਿਤ ਆਰ.ਟੀ.ਓ ਦਫਤਰ ਨਵਾਂਸਹਿਰ ਵਿਖੇ ਸਮਾਗਮ ਕੀਤਾ ਗਿਆ।
ਇਸ ਮੌਕੇ ਏ.ਐਸ.ਆਈ.ਹੁਸਨ ਲਾਲ ਇੰਜਾਰਜ ਜਿਲ੍ਹਾ ਟ੍ਰੈਫਿਕ ਐਜੂਕੇਸਨ ਸੈੱਲ ਨੇ ਇਕਤੱਰ ਜਨ ਸਮੂਹ ਨੂੰ ਕੋਰੋਨਾ ਮਹਾਂਮਾਰੀ ਕੋਵਿਡ 2019 ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋ ਚਲਾਏ ਗਏ ਕੋਵਾ ਐਪ ਤੇ ਮਿਸ਼ਨ ਫਤਿਹ ਸਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਹੱਥਾਂ ਨੂੰ ਬਾਰ ਬਾਰ ਸਾਬਣ ਨਾਲ ਧੋਣ ਅਤੇ ਸੈਨਟਾਈਜ ਕਰਨ ਬਾਰੇ ਜਾਗਰੂਕਤਾ ਕੀਤਾ ਗਿਆ। ਮੂੰਹ ਮਾਸਕ ਨਾਲ ਢੱਕ ਕੇ ਰੱਖਣ ਦੀ ਸਲਾਹ ਦਿੱਤੀ ਗਈ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਅਤੇ ਨਸ਼ਿਆ ਦੇ ਮਾੜੇ ਪ੍ਰਭਾਵ ਅਤੇ ਨਸ਼ਿਆ ਤੋਂ ਬਚਣ ਸਬੰਧੀ ਪ੍ਰੇਰਿਤ ਕੀਤਾ। ਸਬ-ਡਵੀਜਨ ਸਾਂਝ ਕੇਂਦਰ ਨਵਾਂਸਹਿਰ ਵਲੋ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ।ਇਸ ਮੋਕੇ ਸ਼੍ਰੀ ਨਵ ਹੈਪੀ, ਦਲਬੀਰ ਸਿੰਘ, ਰੰਜਨ, ਬਲਰਾਮ, ਅਰਮਾਨ, ਯੋਗੇਸ, ਗੁਰਪ੍ਰੀਤ ਸਿੰਘ, ਗੁਰਵਿੰਦਰ, ਜਸਵਿਦਰ, ਸਰਵਜੀਤ ਸਿੰਘ, ਸਤਨਾਮ ਸਿੰਘ, ਰਕੇਸ਼ ਕੁਮਾਰ ਅਤੇ ਸ਼ਤੀਸ ਕੁਮਾਰ ਜਸਵਿੰਦਰ ਸਿੰਘ ਤੋ ਇਲਾਵਾ ਮੀਡੀਆ ਵੈਨ ਪਰ ਤਾਇਨਾਤ ਏ.ਐਸ. ਆਈ ਸਤਨਾਮ ਸਿੰਘ ਸਾਂਝ ਕੇਦਰ ਨਵਾਂਸਹਿਰ ਤੋ ਮੁੱਖ ਸਿਪਾਹੀ ਅਵਤਾਰ ਸਿੰਘ ਆਦਿ ਹਾਜਿਰ ਸਨ।