
ਨਵਾਂਸਹਿਰ (ਏ-ਆਰ. ਆਰ. ਐੱਸ. ਸੰਧੂ) ਜਿਲ੍ਹਾ ਸ਼ਹੀਦ ਭਗਤ ਸਿੰਘ ਦੀ ਐਸ.ਐਸ.ਪੀ. ਸ਼੍ਰੀਮਤੀ ਅਲਕਾ ਮੀਨਾ ਆਈ.ਪੀ.ਐਸ., ਸ਼੍ਰੀਮਤੀ ਦੀਪਕਾ ਸਿੰਘਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਅਤੇ ਸ਼੍ਰੀ ਹਰਲੀਨ ਸਿੰਘ ਡੀ.ਐਸ.ਪੀ. ਸਬ-ਡਵੀਜਨ ਨਵਾਂਸਹਿਰ ਕਮ ਚੇਅਰਮੈਨ ਸਬ-ਡਵੀਜਨ ਸਾਂਝ ਕੇਂਦਰ ਨਵਾਂਸਹਿਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆਂ ਪ੍ਰਤੀ ਨੌਜਵਾਨ ਪੀੜ੍ਹੀ ਅਤੇ ਸਮੂਹ ਭਾਈਚਾਰੇ ਨੂੰ ਜਾਗਰੂਕ ਕਰਨ,ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸਬ-ਡਵੀਜਨ ਸਾਂਝ ਕੇਂਦਰ ਨਵਾਂਸਹਿਰ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਜਾਣਕਾਰੀ ਦੇਣ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ।
ਇਸੇ ਲੜੀ ਤਹਿਤ ਅੱਜ ਅੱਡਾ ਕਰਿਆਮ ਨਵਾਂਸਹਿਰ ਵਿਖੇ ਜਾਗਰੂਕ ਸੈਮੀਨਾਰ ਕੀਤਾ ਗਿਆ । ਇਸ ਮੌਕੇ ਏ.ਐਸ.ਆਈ.ਹੁਸਨ ਲਾਲ ਇੰਜਾਰਜ ਜਿਲ੍ਹਾ ਟ੍ਰੈਫਿਕ ਐਜੂਕੇਸਨ ਸੈੱਲ ਨੇ ਦੱਸਿਆ ਕਿ ਕੋਵਿਡ -19 ਨੂੰ ਦੇਖਦੇ ਹੋਏ ਸੋਸਲ ਡਿਸਟੈਸ (ਆਪਸੀ) ਫਾਸਲੇ ਨੂੰ ਬਣਾਈ ਰੱਖਣ ਪੰਜਾਬ ਸਰਕਾਰ ਵੱਲੋ ਚਲਾਏ ਗਏ ਕੋਵਾ ਐਪ ਮਿਸਨ ਫਤਿਹ ਸਬੰਧੀ ਜਾਣਕਾਰੀ ਦਿੱਤੀ ਗਈ । ਮੂੰਹ ਮਾਸਕ ਨਾਲ ਢੱਕ ਕੇ ਰੱਖਣ ਤੇ ਹੱਥਾ ਨੂੰ ਬਾਰ ਬਾਰ ਸਾਬਣ ਨਾਲ ਧੋਣ ਅਤੇ ਸੈਨਟਾਈਜ ਕਰਨ ਬਾਰੇ ਜਾਗਰੂਕਤਾ ਕੀਤਾ ਗਿਆ। ਦੀ ਸਲਾਹ ਦਿੱਤੀ ਗਈ।ਘਰ ਤੋ ਬਿਨਾ ਜਰੂਰਤ ਤੋ ਬਾਹਰ ਨਾ ਨਿਕਲਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਅਤੇ ਨਸ਼ਿਆ ਦੇ ਮਾੜੇ ਪ੍ਰਭਾਵ ਅਤੇ ਨਸ਼ਿਆ ਤੋਂ ਬਚਣ ਸਬੰਧੀ ਪ੍ਰੇਰਿਤ ਕੀਤਾ। ਸਬ-ਡਵੀਜਨ ਸਾਂਝ ਕੇਂਦਰ ਨਵਾਂਸਹਿਰ ਵਲੋ ਦਿੱਤੀਆਂ ਜਾਂਦੀਆਂ 43 ਸੇਵਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਪੜ੍ਹਨਯੋਗ ਸਮੱਗਰੀ ਵੰਡੀ ਗਈ। ਇਸ ਮੌਕੇ ਸ਼੍ਰੀ ਰਵੀ ਪਾਲ ਪ੍ਰਧਾਨ ਰਾਜਾ ਸਾਹਿਬ ਆਟੋ ਯੂਨੀਅਨ, ਗੁਰਪਾਲ ਸਿੰਘ, ਜਸਵੰਤ ਸਿੰਘ, ਜਸਦੀਪ ਕੁਮਾਰ, ਮਨਜੀਤ ਸਿੰਘ, ਉਕਾਰ ਸਿੰਘ,ਸਾਈ ਦਾਸ, ਬਿੰਦਰ, ਸੁਖਵਿੰਦਰ ਸਿੰਘ ਤੋ ਇਲਾਵਾ ਮੀਡੀਆ ਵੈਨ ਤੇ ਤਾਇਨਾਤ ਏ.ਐਸ. ਆਈ ਸਤਨਾਮ ਸਿੰਘ ਸਾਂਝ ਕੇਦਰ ਨਵਾਂਸਹਿਰ ਤੋ ਮੁੱਖ ਸਿਪਾਹੀ ਅਵਤਾਰ ਸਿੰਘ ਆਦਿ ਹਾਜਿਰ ਸਨ।