ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਕੀਤਾ ਜਾਗਰੂਕ

ਐਸ.ਐਮ.ਓ. ਡਾ. ਦਲਬੀਰ ਕੌਰ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇਕੇ ਰਵਾਨਾ ਕਰਦੇ ਹੋਏ

ਨਾਭਾ (ਤਰੁਣ ਮਹਿਤਾ) ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਸ਼ੁਰੂ ਕੀਤੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਸਿਵਲ ਸਰਜਨ ਪਟਿਆਲਾ ਡਾ. ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸਿਵਲ ਹਸਪਤਾਲ ਨਾਭਾ ਵਿਖੇ ਐਸ.ਐਮ.ਓ. ਡਾ. ਦਲਬੀਰ ਕੌਰ ਨੇ ਜਾਗਰੂਕਤਾ ਵੈਨ ਨੂੰ ਨਾਭਾ ਦੇ ਵੱਖ-ਵੱਖ ਮੁਹੱਲਿਆਂ ਵਿੱਚ ਜਾਗਰੂਕ ਕਰਨ ਲਈ ਹਰੀ ਝੰਡੀ ਦੇਕੇ ਰਵਾਨਾ ਕੀਤਾ। ਇਸ ਮੌਕੇ ਡਾ. ਦਲਬੀਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਤੀ 22 ਫਰਵਰੀ ਤੋਂ 28 ਫਰਵਰੀ ਤੱਕ ਸਰਬੱਤ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਕਾਰਡ ਧਾਰਕ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਹਸਪਤਾਲ ਅਤੇ ਪੰਜੀਕ੍ਰਿਤ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ (24 ਘੰਟੇ) ਹੋਣ ਤੇ ਸਾਲਾਨਾ 5 ਲੱਖ ਰੁਪਏ ਤੱਕ ਦੇ ਨਗਦੀ-ਰਹਿਤ ਸਿਹਤ ਬੀਮੇ ਦੀ ਸਹੂਲਤ ਹੈ। ਉਨ੍ਹਾਂ ਨੇ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ ਮਜ਼ਦੂਰ, ਛੋਟੇ ਵਪਾਰੀ, ਜੇ-ਫਾਰਮ ਧਾਰਕ ਕਿਸਾਨ ਪਰਿਵਾਰ, ਐਸ.ਈ.ਸੀ.ਸੀ. ਡਾਟਾ 2011 ਵਿੱਚ ਸ਼ਾਮਲ ਪਰਿਵਾਰ ਅਤੇ ਪ੍ਰਵਾਨਿਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਲਾਭਪਾਤਰੀ ਸ਼੍ਰੇਣੀਆਂ ਵਿੱਚ ਆਉਂਦੇ ਹਨ।


ਉਨ੍ਹਾਂ ਨੇ ਦੱਸਿਆ ਕਿ ਜਾਗਰੂਕਤਾ ਵੈਨ ਵੱਲੋਂ ਜਸਪਾਲ ਕਲੋਨੀ, ਪੁੱਡਾ ਕਲੋਨੀ, ਰਾਮਦਾਸੀਆ ਮੁਹੱਲਾ, ਬੌੜਾਂ ਗੇਟ, ਹੀਰਾ ਮਹਿਲ, ਬਾਜੀਗਰ ਬਸਤੀ ਆਦਿ ਵੱਖ-ਵੱਖ ਮੁਹੱਲਿਆਂ ਵਿੱਚ ਲੋਕਾਂ ਜਾਗਰੂਕ ਕੀਤਾ ਗਿਆ।
ਨੋਡਲ ਅਫਸਰ ਡਾ. ਪ੍ਰਦੀਪ ਅਰੋੜਾ ਨੇ ਦੱਸਿਆ ਕਿ ਆਧਾਰ ਕਾਰਡ, ਰਾਸ਼ਨ ਕਾਰਡ, ਉਸਾਰੀ ਮਜਦੂਰ ਦਾ ਰਜਿਸ਼ਟ੍ਰੇਸ਼ਨ ਕਾਰਡ ਆਦਿ ਦਸਤਾਵੇਜ ਈ ਕਾਰਡ ਬਣਾਉਣ ਲਈ ਜਰੂਰੀ ਹਨ। ਡਿਪਟੀ ਮਾਸ ਮੀਡੀਆ ਅਫਸਰ ਕਰਨੈਲ ਸਿੰਘ ਨੇ ਦੱਸਿਆ ਕਿ ਨਾਭਾ ਵਿੱਚ ਸਿਵਲ ਹਸਪਤਾਲ ਨਾਭਾ, ਸੇਵਾ ਕੇਂਦਰ, ਮਾਰਕਿਟ ਕਮੇਟੀ ਤੋਂ ਇਲਾਵਾ 11 ਹੋਰ ਕਾਮਨ ਸਰਵਿਸ ਸੈਂਟਰ ਬਣਾਏ ਗਏ ਹਨ, ਜਿੱਥੇ ਈ-ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਯੋਗਤਾ ਦੀ ਜਾਂਚ www.sha.punjab.gov.in ਵੈਬਸਾਇਟ ਤੇ ਕੀਤੀ ਜਾ ਸਕਦੀ।
ਇਸ ਮੌਕੇ ਡਾ. ਪੀ.ਐਸ. ਕਾਹਲੋ, ਡਾ. ਲਵਕੇਸ ਕੁਮਾਰ, ਡਾ. ਅਸੀਸ ਗਰਗ, ਡਾ. ਕੰਵਰਜੀਤ ਸਿੰਘ, ਡਾ. ਅਨੂਮੇਹਾ ਭੱਲਾ, ਡਾ. ਜਸਨਦੀਪ ਸਿੰਘ, ਸੀਨੀ: ਫਾਰਮੈਸੀ ਅਫਸਰ ਅਮ੍ਰਿਤ ਗਰਗ, ਭਾਰਤ ਭੂਸਨ, ਸੰਤੋ ਕੁਮਾਰੀ ਨਰਸਿੰਗ ਸਿਸਟਰ, ਵਿਜੈ ਕੁਮਾਰ ਅਰੋਗਿਆ ਮਿੱਤਰ, ਸਮੂਹ ਸਟਾਫ ਤੋੱ ਇਲਾਵਾ ਆਮ ਲੋਕ ਮੌਜੂਦ ਸਨ।

Share This :

Leave a Reply