ਟਰੱਕ ਯੂਨੀਅਨ ਨਾਭਾ ਵਿਖੇ ਟਰੱਕ ਅਪਰੇਟਰਾਂ ਨੂੰ ਨਸ਼ਿਆਂ ਪ੍ਰਤੀ ਕੀਤਾ ਜਾਗਰੂਕ

ਨਾਭਾ (ਤਰੁਣ ਮਹਿਤਾ) ਪੰਜਾਬ ਸਰਕਾਰ ਵੱਲੋਂ ਸਿਰੂ ਕੀਤੀ ਮੁਹਿੰਮ ਮਿਸ਼ਨ ਫਤਹਿ  ਤਹਿਤ  ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ,  ਨਾਭਾ ਦੀ ਟਰੱਕ ਯੂਨੀਅਨ ਵਿੱਚ ਨੈਸ਼ਨਲ ਡਰੱਗ ਅਬਿਊਜ਼ ਡੇ ਮਨਾਇਆ ਗਿਆ,ਇਸ ਮੌਕੇ ਤੇ ਡੀਐਸਪੀ ਨਾਭਾ ਰਜੇਸ਼ ਕੁਮਾਰ ਛਿੱਬਰ,ਤੋਂ ਇਲਾਵਾ ਨਾਭਾ ਕੋਤਵਾਲੀ ਦੇ ਐਸ ਐਚ ਓ, ਸਰਬਜੀਤ ਸਿੰਘ ਚੀਮਾ ਅਤੇ ਨਾਭਾ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਟਰੱਕ ਅਪਰੇਟਰਾਂ ਨੇ ਹਿੱਸਾ ਲਿਆ

ਇਸ ਸਬੰਧੀ ਨਸ਼ਿਆਂ ਤੇ ਕਰੋਨਾ ਮਹਾਂਮਾਰੀ ਤੇ ਵੀ ਟਰੱਕ ਅਪਰੇਟਰਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡੀਐਸਪੀ ਨਾਭਾ ਰਾਜੇਸ਼ ਛਿਬਰ ਅਤੇ ਐਸ਼ਐਚਓ ਸਰਬਜੀਤ ਚੀਮਾ ਨੇ ਸਾਂਝੇ ਤੌਰ ਤੇ ਟਰੱਕ ਅਪਰੇਟਰਾਂ ਨੂੰ ਅਪੀਲ ਕੀਤੀ ਕਿ ਜ਼ਿਲਾ  ਪਟਿਆਲ਼ਾ ਪੁਲਿਸ ਪੂਰਨ ਤੌਰ ਤੇ ਡੱਟ ਕੇ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਹੈ, ਆਪ ਸਬ ਵੀ ਇਸ ਮੁਹਿੰਮ ਵਿੱਚ ਸਾਡਾ ਸਾਥ ਦਾਉ, ਨਸ਼ੇ ਨੂੰ ਤਿਆਗੋ, ਜ਼ਿੰਦਗੀ ਨੂੰ ਅਪਣਾਓ, ਆਪਣੇ ਆਪ ਪਾਸ ਰਿਸ਼ਤੇਦਾਰ, ਗਵਾਂਢੀ, ਦੋਸਤ ਮਿੱਤਰ ਜੇਕਰ ਕੋਈ ਵੀ ਨਸ਼ਾ ਕਰਦਾ ਹੈ। ਤਾਂ ਉਸ ਨੂੰ ਸਮਝਾਓ, ਜੇਕਰ ਮੰਨ ਜਾਵੇ ਉਸਦੀ ਕਾਊਂਸਲਿੰਗ ਕਰਵਾਓ, ਨਸ਼ਾ ਕਰਨ ਵਾਲੇ ਤੋਂ ਨਫ਼ਰਤ ਨਾ ਕਰੋ ਨਹੀਂ ਤਾਂ ਉਹ ਇਸ ਦਲਦਲ ਵਿੱਚ ਹੋਰ ਜਿਆਦਾ ਧੱਸ ਸੱਕਦਾ ਹੈ।  ਉਸਨੂੰ ਪਿਆਰ ਨਾਲ, ਸਹਿਯੋਗ ਨਾਲ ਇਸ ਨਸ਼ੇ ਦੇ ਨਰਕ ਵਿੱਚੋ ਕੱਢਣ ਦੀ ਕੋਸ਼ਿਸ਼ ਕਰੋ। ਇਸ ਮੌਕੇ ਟਰੱਕ ਅਪਰੇਟਰਾਂ ਨੇ ਕਿਹਾ ਕਿ ਨਸ਼ੇ ਕਰਨ ਨਾਲ ਘਰ ਬਰਬਾਦ ਹੋ ਜਾਂਦੇ ਹਨ। ਕਿਹਾ ਕਿ ਨਸ਼ੇ ਕਰਨਾ ਆਪਣੇ ਸਰੀਰ ਨੂੰ ਆਪਣੇ ਹੀ ਹੱਥੀਂ ਖ਼ਰਾਬ ਕਰਨਾਂ ਹੈ। ਇੱਕ ਬਹੁਤ ਜ਼ਿਆਦਾ ਹੀ ਗਲਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਇਹ ਵਧੀਆ ਉਪਰਾਲਾ ਹੈ। ਜੋ ਕਿ ਟਰੱਕ ਅਪਰੇਟਰਾਂ ਨੂੰ ਜਾਗਰੂਕ ਕੀਤਾ ਗਿਆ ਹੈ।

Share This :

Leave a Reply