2021 ਦੇਸ਼ ਲਈ ਬਿਹਤਰ ਸਾਲ ਹੋਵੇਗਾ : ਮੌਰੀਸਨ
ਬ੍ਰਿਸਬੇਨ (ਹਰਜੀਤ ਲਸਾੜਾ) ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੇ ਸੰਸਦੀ ਸੰਬੋਧਨ ‘ਚ ਆਉਦੀ ਕ੍ਰਿਸਮਸ ਤੱਕ ਸਰਹੱਦੀ ਪਬੰਦੀਆਂ ਅਤੇ ਦੇਸ਼ ਦੀ ਅਰਥਵਿਵਸਥਾ ਦੀ ਪੂਰਨ ਬਹਾਲੀ ਲਈ ਸੰਘੀ ਸਰਕਾਰ ਦੀ ਵਚਨਬੱਧਤਾ ਦਿਖਾਈ ਹੈ। ਮੌਰੀਸਨ ਨੇ ਪ੍ਰਸ਼ਨ ਟਾਈਮ ਦੌਰਾਨ “ਆਸਟ੍ਰੇਲੀਆ ਨੂੰ ਬੰਦ ਕਰਨ ਦਾ ਮਤਲਬ ਨਹੀਂ ਸੀ” ਦੇ ਬਾਰੇ ਘੋਸ਼ਣਾ ਕੀਤੀ ਅਤੇ ਕੋਵੀਡ-19 ਵਿਰੁੱਧ ਦੇਸ਼ ਦੀ ਲੜਾਈ ਵਿਚ ਹਰ ਦਿਨ ਆਸਟ੍ਰੇਲਿਆਈ ਲੋਕਾਂ ਦਾ ਸਮਰਥਨ ਜਾਰੀ ਰੱਖਣ ਦਾ ਵਾਅਦਾ ਕੀਤਾ। ਉਹਨਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਸਾਡਾ ਸਮੂਹ ਵਪਾਰੀ ਵਰਗ ਆਪਣੇ ਕਰਮਚਾਰੀਆਂ ਲਈ ਨੌਕਰੀਆਂ ਬਾਬਤ ਦਰਵਾਜ਼ੇ ਖੁੱਲ੍ਹੇ ਰੱਖਣ ਤਾਂ ਜੋ ਉਹ ਕੰਮਾਂ ‘ਤੇ ਵਾਪਸ ਪਰਤ ਸਕਣ।
ਸਾਨੂੰ ਇਕੱਠੇ ਹੋਣ ਦੀ ਲੋੜ ਹੈ ਅਤੇ ਸਰਕਾਰ ਇਸ ਸਾਲ ਕ੍ਰਿਸਮਸ ਤੱਕ ਆਸਟ੍ਰੇਲੀਆ ਨੂੰ ਫਿਰ ਤੋਂ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ। ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ ਕਿ ਅਸੀਂ ਆਸਟ੍ਰੇਲਿਆਈ ਲੋਕਾਂ ਨੂੰ ਇਸ ਮੁਸ਼ਕਲ ਸਮੇਂ ਵਿੱਚੋਂ ਲੰਘਣ ਲਈ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ ਅਤੇ ਵਾਇਰਸ ਨੂੰ ਦਬਾਉਣਾ ਦੇ ਹਰ ਸੰਭਵ ਹੀਲਾ ਵਸੀਲਾ ਕਰਾਂਗੇ। ਮੌਰੀਸਨ ਦੇ ਸੰਸਦੀ ਭਾਸ਼ਣ ਨਾਲ ਆਸਟ੍ਰੇਲਿਆਈ ਅਵਾਮ ‘ਚ ਇਹ ਆਸ ਬੱਝੀ ਹੈ ਕਿ ਦੇਸ਼ ਇਸ ਸਾਲ ਦੇ ਅੰਤ ਤੱਕ ਬੰਦ ਤੋਂ ਬਾਹਰ ਆ ਜਾਵੇਗਾ। ਮੌਰੀਸਨ ਨੇ ਕਿਹਾ ਕਿ 2021 ਬਿਹਤਰ ਸਾਲ ਬਣਨ ਜਾ ਰਿਹਾ ਹੈ ਜਿਸ ਵਿਚ ਸਾਨੂੰ ਇਹ ਯਕੀਨੀ ਬਨਾਉਣਾ ਪਵੇਗਾ
ਕਿ ਅਸੀਂ ਇਕੱਠੇ ਮਿਲ ਕੇ ਕੰਮ ਕਰੀਏ ਤਾਂ ਜੋ ਆਸਟ੍ਰੇਲੀਆ ਮੁੜ ਮਹਾਨ ਰਾਸ਼ਟਰ ਬਣ ਸਕੇ।






















