ਲੈਥ੍ਰੌਪ,ਕੈਲੀਫੋਰਨੀਆ (ਕੁਲਤਰਨ ਸਿੰਘ ਪਧਿਆਣਾ) – ਲੰਘੇ ਦੋ ਹਫ਼ਤਿਆਂ ਦੌਰਾਨ ਲੈਥ੍ਰੋਪ ਪੁਲਿਸ ਨੇ 19 ਜਣਿਆ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਥਿਤ ਤੌਰ ‘ਤੇ ਬੱਚਿਆਂ ਨਾਲ ਜਿਨਸੀ ਸਬੰਧ ਬਣਾਉਣ ਦੀ ਭਾਲ ਕਰ ਰਹੇ ਸਨ।ਪੁਲਿਸ ਦਾ ਕਹਿਣਾ ਹੈ ਕਿ ਦੋਸ਼ਾਂ ਵਿੱਚ ਜਿਨਸੀ ਉਦੇਸ਼ਾਂ ਲਈ ਨਾਬਾਲਗਾਂ ਨਾਲ ਸੰਪਰਕ ਕਰਨਾ, ਜੁਰਮ ਕਰਨ ਦੇ ਇਰਾਦੇ ਨਾਲ ਇੱਕ ਨਾਬਾਲਗਾਂ ਨਾਲ ਸੰਪਰਕ ਕਰਨਾ ਅਤੇ ਬੱਚਿਆ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ਾਮਲ ਹਨ।
ਸਾਰੇ 19 ਸ਼ੱਕੀ ਵਿਅਕਤੀਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ ਜਿਨਾਂ ਵਿੱਚ ਪੰਜ ਪੰਜਾਬੀ ਵੀ ਸ਼ਾਮਲ ਹਨ। ਜਿਹੜੇ ਪੰਜਾਬੀ ਫੜ ਹੋਏ ਹਨ ਉਨਾਂ ਵਿੱਚ ਸ਼ੇਰ ਰੰਧਾਵਾ,ਰੋਨੀਲ ਸਿੰਘ, ਸਰਬਜੀਤ ਸਿੰਘ,ਸਿਮਰਨ ਸਿੰਘ ਅਤੇ ਵਿਸ਼ਾਲ ਸਿੰਘ ਦੇ ਨਾਮ ਸ਼ਾਮਲ ਹਨ ।