ਸਿੱਧਸਰ ਅਲੌਹਰਾਂ ਸਾਹਿਬ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਈਸਰ ਸਿੰਘ ਸੰਤ ਬਾਬਾ ਕਿਸ਼ਨ ਸਿੰਘ ਕਿਸ਼ਨ ਸਿੰਘ ਜੀ ਦੀ ਸਾਲਾਨਾ ਬਰਸੀ ਮਨਾਈ ਗਈ

ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਦੀਵਾਨ ਸਜਾਉਂਦੇ ਹੋਏ

ਨਾਭਾ (ਤਰੁਣ ਮਹਿਤਾਂ ) ਨਾਭਾ ਦੇ ਗੁਰਦੁਆਰਾ ਸਿੱਧਸਰ ਅਲਹੋਰਾਂ ਸਾਹਿਬ ਵਿੱਖੇ ਮੁੱਖ ਸੇਵਾਦਾਰ ਸਿੱਖ ਪ੍ਰਚਾਰਕ ਜੱਥੇਦਾਰ ਬਾਬਾ ਕਸ਼ਮੀਰਾ ਸਿੰਘ ਦੀ ਅਗਵਾਈ ਵਿੱਚ ਸੋਸ਼ਲ ਡਿਸਟੇਨਸਿੰਗ ਦੀ ਪਾਲਣਾ ਕਰਦੇ ਹੋਏ ਸੰਗਤ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਇਸ਼ਰ ਸਿੰਘ,ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ 45 ਵੀ ਸਾਲਾਨਾ ਬਰਸੀ ਸੰਬੰਧੀ ਧਾਰਮਿਕ ਸਮਾਗਮ ਕਰਵਾਏ ਗਏ। ਇਸ ਦੌਰਾਨ ਸਜਾਏ ਧਾਰਮਿਕ ਦੀਵਾਨ ਵਿੱਚ ਕਈ ਧਾਰਮਿਕ ਸ਼ਖਸ਼ੀਅਤਾਂ ਨੇ ਹਾਜਰੀ ਲਗਵਾਉਂਦੇ ਹੋਏ ਕਥਾ ਕੀਰਤਨ ਰਾਹੀਂ ਹਾਜਰ ਸੰਗਤ ਨੂੰ ਗੁਰੂ ਸਾਹਿਬਾਨ ਦੇ ਦਰਸ਼ਾਏ ਮਾਰਗ ਤੇ ਚਲਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਅੰਮ੍ਰਿਤ ਸੰਚਾਰ ਕੀਤਾ ਗਿਆ। ਜੱਥੇਦਾਰ ਬਾਬਾ ਕਸ਼ਮੀਰਾ ਸਿੰਘ ਨੇ ਪਵਿੱਤਰ ਬਾਣੀ ਦੇ ਵਿਚਾਰ ਰੱਖਦੇ ਹੋਏ ਸਮੂਹ ਸੰਗਤ ਨੂੰ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਿਣ ਲਈ ਕਿਹਾ।

ਇਸ ਦੌਰਾਨ ਗੁਰੂ ਕੇ ਅਟੂਟ ਲੰਗਰ ਲਗਾਏ ਗਏ। ਜੱਥੇਦਾਰ ਬਾਬਾ ਕਸ਼ਮੀਰਾ ਸਿੰਘ ਤੇ ਸੰਗਤ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਮਹਾਪੁਰੁਸ਼ਾ ਦੀ ਬਰਸੀ ਸੰਬੰਧੀ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਧਾਰਮਿਕ ਸਮਾਗਮ ਕਰਵਾਏ ਗਏ ਹਨ ਜਿਥੇ ਸੰਗਤ ਵਲੋਂ ਸ਼ਰਧਾ ਤੇ ਉਤਸਾਹ ਨਾਲ ਹਿੱਸਾ ਲਿਆ ਗਿਆ ਹੈ ਸਮਾਗਮ ਦੌਰਾਨ ਸੰਗਤ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਮੌਕੇ ਤੇ ਇਸ ਮੌਕੇ ਬਾਬਾ ਜਸਪਾਲ ਸਿੰਘ,ਬਾਬਾ ਬਲਜੀਤ ਸਿੰਘ ਫੱਕਰ,ਬਾਬਾ ਨਾਮਦੇਵ ਸਿੰਘ,ਬਾਬਾ ਅਮਰੀਕ ਸਿੰਘ,ਬਾਬਾ ਅਰਜਨ ਸਿੰਘ,ਬਾਬਾ ਬਲਦੇਵ ਸਿੰਘ,ਬਾਬਾ ਹਰਦੇਵ ਸਿੰਘ,ਬਾਬਾ ਵਿਸਾਖਾ ਸਿੰਘ,ਬਾਬਾ ਜਤਿੰਦਰ ਸਿੰਘ ਜੋਤੀ,ਬਾਬਾ ਗੁਰਵੰਤ ਸਿੰਘ,ਬਾਬਾ ਤਰਲੋਚਨ ਸਿੰਘ ਹੈੱਡ ਗ੍ਰੰਥੀ, ਬਾਬਾ ਗਮਦੂਰ ਸਿੰਘ,ਗੁਰਸ਼ਰਨ ਸਿੰਘ ਨੰਬਰਦਾਰ,ਪਰਮਜੀਤ ਸਿੰਘ ਖੱਟੜਾ ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ,ਇਛਿਆਮਾਨ ਸਿੰਘ ਭੋਜੋਮਾਜਰੀ ਬਲਾਕ ਸੰਮਤੀ ਚੇਅਰਮੈਨ ਨਾਭਾ,ਮੰਤਰੀ ਧਰਮਸੋਤ ਦੇ ਸਿਆਸੀ ਸਲਾਹਕਾਰ ਚਰਨਜੀਤ ਬਾਤਿਸ਼,ਗੁਰਸ਼ਰਨ ਸਿੰਘ ਬਾਰਨ ਭੁਪਿੰਦਰ ਸਿੰਘ ਖੋਖ,ਗੁਰਵਿੰਦਰ ਸਿੰਘ,ਰਸ਼ਪਾਲ ਸਿੰਘ ਸ਼ੰਕਰਪੁਰ,ਬਲਵੰਤ ਸਿੰਘ ਅਮਲੋਹ,ਪਾਲ ਸਿੰਘ ਸ਼ੰਕਰਪੁਰ,ਮਾਸਟਰ ਸੁਖਵਿੰਦਰ ਸਿੰਘ ਨਾਭਾ,ਡਾ ਹਰਪਾਲ ਸਿੰਘ,ਭੋਲਾ ਸਿੰਘ ਕਨਸੂਹਾ,ਦਲਜੀਤ ਸਿੰਘ ਭੂਰੀਆਂ,ਸੁਰਜੀਤ ਸਿੰਘ ਬਿਰੜਵਾਲ ਤੋਂ ਇਲਾਵਾ ਆਦਿ ਸੰਗਤ ਵੱਲੋਂ ਸ਼ਿਰਕਤ ਕੀਤੀ ਗਈ.

Share This :

Leave a Reply