ਟਰਾਂਟੋ (ਕੁਲਤਰਨ ਸਿੰਘ ਪਧਿਆਣਾ) ਕੈਨੇਡਾ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਖ-ਵੱਖ ਸਿਆਸਤਦਾਨਾਂ ਵੱਲੋਂ ਜੂਨ 1984 ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਾਪਰੇ ਘੱਲੂਘਾਰੇ ਦੇ ਸਬੰਧ ਵਿੱਚ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਹਨ। ਵੱਖ-ਵੱਖ ਕੈਨੇਡੀਅਨ ਸਿਆਸਤਦਾਨਾਂ ਜਿਨ੍ਹਾਂ ਵਿੱਚ ਰੂਬੀ ਸਹੋਤਾ, ਰਣਦੀਪ ਸਿੰਘ ਸਰਾਏ, ਜਗਮੀਤ ਸਿੰਘ, ਗੁਰਰਤਨ ਸਿੰਘ ,ਪ੍ਰਭਮੀਤ ਸਰਕਾਰੀਆ , ਅਮਰਜੋਤ ਸੰਧੂ, ਟਿਮ ਉੱਪਲ ਤੇ ਹੋਰ ਸਿਆਸੀ ਆਗੂ ਸ਼ਾਮਲ ਹਨ ਨੇ ਵਾਪਰੇ ਘੱਲੂਘਾਰੇ ਤੇ ਅਫਸੋਸ ਜ਼ਾਹਰ ਕਰਦਿਆਂ ਗਈਆਂ ਮਨੁੱਖੀ ਜਾਨਾਂ ਤੇ ਦੁੱਖ ਪ੍ਰਗਟ ਕੀਤਾ ਹੈ ।
ਕੈਨੇਡਾ ਤੋਂ ਇਲਾਵਾ ਦੁਨੀਆ ਭਰ ਵਿੱਚ ਇਸ ਹਾਦਸੇ ਤੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਹਨ । ਕੈਨੇਡੀਅਨ ਸਿਆਸਤਦਾਨਾਂ ਦਾ ਮੰਨਣਾ ਹੈ ਕਿ ਭਾਵੇਂ ਇਸ ਹਾਦਸੇ ਨੂੰ ਵਾਪਰਿਆਂ 36 ਸਾਲ ਹੋ ਗਏ ਹਨ ਪਰ ਹਾਲੇ ਵੀ ਇਸਦੀ ਪੀਡ਼ ਸਿੱਖ ਕੌਮ ਹੰਢਾ ਰਹੀ ਹੈ ।