ਅਮਰੀਕੀ ਅਜੇ ਕੋਰੋਨਾਵਾਇਰਸ ਦੀ ਪਹਿਲੀ ਲਹਿਰ ਦੀ ਮਾਰ ਹੇਠ ਹਨ-ਸਿਹਤ ਮਾਹਿਰ

ਐਟਲਾਂਟਾ ਦੀ ਮੇਅਰ ਨੂੰ ਕੋਰਨਾ, ਪੀੜਤਾਂ ਦੀ ਗਿਣਤੀ 30 ਲੱਖ ਤੋਂ ਪਾਰ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਨਿਰੰਤਰ ਵਧ ਰਹੀ ਗਿਣਤੀ ਦੇ ਦਰਮਿਆਨ ਨੈਸ਼ਨਲ ਇੰਸਟੀਚਿਊਟ ਆਫ ਏਲਰਜੀ ਐਂਡ ਇਨਫੈਕਸ਼ਨ ਡਸੀਜ਼ ਸੈਂਟਰ ਦੇ ਡਾਇਰੈਕਟਰ ਡਾ ਐਨਥਨੀ ਫੌਕੀ ਨੇ ਕਿਹਾ ਹੈ ਕਿ ਅਸੀਂ ਅਜੇ ਕੋਰੋਨਾ ਵਾਇਰਸ ਦੇ ਪਹਿਲੇ ਹਮਲੇ ਦੀ ਮਾਰ ਹੇਠ ਹਾਂ। ਉਨਾਂ ਨੇ ਫੇਸ ਬੁੱਕ ਤੇ ਟਵਿਟਰ ਉਪਰ ਸਿੱਧੇ ਪ੍ਰਸਾਰਨ ਵਿਚ ਕਿਹਾ ਕਿ ਇਸ ਨੂੰ ਕੇਵਲ ਇਕ ਲਹਿਰ ਵਜੋਂ ਨਾ ਲਿਆ ਜਾਵੇ, ਇਹ ਮੁੜ ਪੈਦਾ ਹੋ ਸਕਦੀ ਹੈ।

ਛੁੱਟੀਆਂ ਦੌਰਾਨ ਵਧੀਆਂ ਭੀੜਾਂ ਨੇ ਕੋਰੋਨਾ ਦੇ ਫੈਲਣ ਵਿਚ ਹਿੱਸਾ ਪਾਇਆ ਹੈ ਇਹ ਹੀ ਕਾਰਨ ਹੈ ਕਿ ਦੇਸ਼ ਵਿਚ ਰੋਜ਼ਾਨਾ ਪੀੜਤਾਂ ਦੀ ਗਿਣਤੀ ਹਫ਼ਤਾ ਪਹਿਲਾਂ ਦੀ ਤੁਲਨਾ ਵਿਚ ਦੁੱਗਣੀ ਹੋ ਗਈ ਹੈ। ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 30,40,833 ਹੋ ਗਈ ਹੈ ਜਦ ਕਿ 1,32,979 ਮਰੀਜ਼ ਦਮ ਤੋੜ ਚੁੱਕੇ ਹਨ। 13,24,947 ਮਰੀਜ਼ ਠੀਕ ਹੋਏ ਹਨ।
ਐਟਲਾਂਟਾ ਮੇਅਰ ਨੂੰ ਕੋਰੋਨਾ–
ਐਟਲਾਂਟਾ ਦੀ ਮੇਅਰ ਕੀਸ਼ਾ ਲਾਂਸ ਬੌਟਮਜ਼ ਕੋਰੋਨਾ ਪਾਜ਼ਟਿਵ ਪਾਈ ਗਈ ਹੈ। ਇਹ ਜਾਣਕਾਰੀ ਉਸ ਨੇ ਟਵਿਟਰ ਉਪਰ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ”ਹਾਲਾਂ ਕਿ ਉਸ ਨੂੰ ਆਪਣੇ ਆਪ ਵਿਚ ਕੋਈ ਲੱਛਣ ਨਜਰ ਨਹੀਂ ਆ ਰਹੇ ਪਰ ਰਿਪੋਰਟ ਉਸ ਦੀ ਪਾਜ਼ਟਿਵ ਆਈ ਹੈ। ਮੇਰੇ ਲਈ ਇਹ ਖ਼ਬਰ ਹੈਰਾਨੀਜਨਕ ਹੈ ਕਿਉਂਕਿ ਮੈ ਬਹੁਤ ਸਾਵਧਾਨੀ ਵਰਤਦੀ ਹਾਂ ਪਰ ਇਹ ਹਰ ਇਕ ਲਈ ਇਕ ਸਬਕ ਹੈ ਕਿ ਉਹ ਹਰ ਲੱਛਣ ਨੂੰ ਗੰਭੀਰਤਾ ਨਾਲ ਲਵੇ।” ਇਥੇ ਵਰਨਣਯੋਗ ਹੈ ਕਿ 50 ਸਾਲਾ ਬੌਟਮਜ਼ ਨੇ ਨਸਲੀ ਬਰਾਬਰਤਾ ਤੇ ਨਿਆਂ ਨੂੰ ਲੈ ਕੇ ਅਮਰੀਕਾ ਭਰ ਵਿਚ ਹੋਏ ਪ੍ਰਦਰਸ਼ਨਾਂ ਦੌਰਾਨ ਸਟੇਟ ਟੀ.ਵੀ ਉਪਰ ਅਨੇਕਾਂ ਵਾਰ ਸੰਬੋਧਨ ਕੀਤਾ ਸੀ।

Share This :

Leave a Reply