ਨਾਭਾ (ਤਰੁਣ ਮਹਿਤਾਂ) ਕਿਸਾਨ ਵਿਰੋਧੀ ਆਰਡੀਨੈਂਸ ਕੱਲ ਲੋਕ ਸਭਾ ਵਿੱਚ ਜ਼ੁਬਾਨੀ ਸਹਿਮਤੀ ਨਾਲ ਪਾਸ ਕਰ ਦਿੱਤਾ ਹੈ , ਪਰ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੇ ਸ਼ੁਰੂ ਤੋਂ ਹੀ ਡੱਟ ਕੇ ਬਿੱਲ ਦਾ ਵਿਰੋਧ ਕੀਤਾ ਹੈ । ਗੁਰਦੇਵ ਸਿੰਘ ਦੇਵ ਮਾਨ ਸਾਬਕਾ ਹਲਕਾ ਇੰਨਚਾਰਜ ਵਿਧਾਨ ਸਭਾ ਨਾਭਾ ਤੇ ਅਬਜ਼ਰਬਰ ਐਸੀ ਵਿੰਗ ਸਟੇਟ ਹੋਰਾਂ ਨੇ ਕਿਸਾਨ ਵਿਰੋਧੀ ਇਸ ਬਿੱਲ ਨੂੰ ਕਿਸਾਨ ਲਈ ਘਾਤਕ ਦੱਸਿਆ ਹੈ ਉਨਾ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਖੜੀ ਹੈ । ਦੇਵ ਮਾਨ ਨੇ ਹਰਸਿਮਰਤ ਬਾਦਲ ਦੇ ਅਸਤੀਫ਼ੇ ਨੂੰ ਡਰਾਮਾ ਕਰਾਰ ਦਿੱਤਾ ਹੈ । ਦੇਵ ਮਾਨ ਕਿਹਾ ਕਿ ਬਿੱਲ ਪਾਸ ਹੋਣ ਤੋਂ ਬਾਅਦ ਬੀਬੀ ਬਾਦਲ ਦਾ ਅਸਤੀਫ਼ਾ ਸਿਰਫ ਇੱਕ ਦਿਖਾਵਾ ਹੈ ।
ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕਿਹਾ ਕਿ ਸਾਰੀ ਆਮ ਆਦਮੀ ਪਾਰਟੀ ਤੇ ਇੱਕ ਲੋਕ ਸਭਾ ਮੈਂਬਰ ਤੇ ਤਿੰਨ ਰਾਜ ਸਭਾ ਮੈਂਬਰ ਡੱਟ ਕੇ ਕਿਸਾਨਾਂ ਨਾਲ ਖੜੇ ਹਨ । ਦੇਵ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨ ਜਥੇਬੰਦੀਆਂ ਦੇ ਹਰ ਉਸ ਵਿਰੋਧ ਪਰਦਰਸ਼ਨ ਵਿੱਚ ਹਿੱਸਾ ਲਵੇਗੀ ਜੋ ਕੇਂਦਰ ਦੇ ਖਿਲਾਫ ਹੋਣਗੇ । ਮੋਦੀ ਸਰਕਾਰ ਕਿਸਾਨ ਦੀ ਫਸਲ ਦੀ ਐਮ ਐਸ ਪੀ ਖਤਮ ਕਰਕੇ ਕਿਸਾਨਾ ਦੀ ਫਸਲ ਪ੍ਰਾਇਵੇਟ ਕੰਪਨੀਆਂ ਨੂੰ ਦੇਣ ਜਾ ਰਹੀ ਹੈ , ਜਿਸ ਨਾਲ ਕਿਸਾਨ ਦੀ ਫਸਲ ਦਾ ਮੁੱਲ ਬਹੁਤ ਘੱਟ ਜਾਵੇਗਾ । ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨ ਲਈ ਇਸ ਬਿੱਲ ਤੋਂ ਬਾਅਦ ਆਤਮ ਹੱਤਿਆ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ । ਦੇਵ ਮਾਨ ਨੇ ਕਿਹਾ ਕਿ ਕੇਂਦਰ ਤੇ ਉਸ ਦੀਆ ਭਾਈਵਾਲ ਪਾਰਟੀਆਂ ਜਿਸ ਵਿੱਚ ਅਕਾਲੀ ਦਲ ਵੀ ਸਾਮਿਲ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਰਾਜਾ ਅਮਰਿੰਦਰ ਵੀ ਅੰਦਰ ਖਾਤੇ ਦਿੱਲੀ ਜਾ ਕੇ ਇਸ ਬਿੱਲ ਦੇ ਹੱਕ ਵਿੱਚ ਦਸਤਖ਼ਤ ਕਰਕੇ ਆਇਆ ਹੈ , ਇਸ ਸਾਰੇ ਕਿਸਾਨ ਵਿਰੋਧੀ ਲੀਡਰ ਇਸ ਬਿੱਲ ਨੂੰ ਲਾਗੂ ਕਰਾਉਣ ਲਈ ਜ਼ੁੰਮੇਵਾਰ ਹਨ । ਇਸ ਮੌਕੇ ਸੁਰਿੰਦਰ ਪਾਲ ਸ਼ਰਮਾ , ਸੁੱਖ ਘੁੰਮਣ , ਬਲਵਿੰਦਰ ਨਾਭਾ , ਨਿਰਭੈ ਘੁੰਡਰ , ਸੰਦੀਪ ਬੰਧੂ , ਦੀਪਾ ਰਾਮਗੜ , ਰਾਜੂ ਜੱਸੋਮਾਜਰਾ , ਰਣਜੀਤ ਭਟੋਏ , ਸਿਮਰਨ ਚੌਹਾਨ ਅਤੇ ਗੋਲੂ ਰਾਜਪੁਤ ਹਾਜ਼ਰ ਸਨ ।