ਨਾਭਾ (ਤਰੁਣ ਮਹਿਤਾ) ਪੂਰੇ ਦੇਸ਼ ਵਿੱਚ 74ਵਾਂ ਆਜ਼ਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਨਾਭਾ ਸ਼ਹਿਰ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਵੱਲੋ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਵਿੱਚ ਮੋਟਰ-ਸਾਈਕਲ ਰੈਲੀ ਕੱਢੀ ਗਈ। ਦੇਸ ਭਗਤੀ ਦੇ ਗੀਤ ਲਾਕੇ ਪੂਰੇ ਸ਼ਹਿਰ ਵਿੱਚ ਚੱਕਰ ਲਾਇਆ ਗਿਆ। ਸ਼ਹਿਰ ਵਿੱਚ ਭਾਰਤ ਮਾਤਾ ਕੀ ਜੈ, ਬੰਦੇ ਮਾਤਰਮ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੀਆ ਨਾਲ ਸ਼ਹਿਰ ਦੀ ਫਿਜ਼ਾ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਗੁਰਦੇਵ ਸਿੰਘ ਦੇਵ ਮਾਨ ਨੇ ਸਮੁੱਚੇ ਦੇਸ ਵਾਸੀਆ ਨੂੰ ਸੁਤੰਤਰਤਾ ਦਿਵਸ ਦੀਆ ਮੁਬਾਰਕਾ ਦਿੱਤੀਆਂ। ਦੇਵ ਮਾਨ ਨੇ ਕਿਹਾ ਕਿ ਬੇਸੱਕ ਅਸੀ 15 ਅਗਸਤ 1947 ਨੂੰ ਬ੍ਰਿਟਸ ਰਾਜ ਤੋ ਤਾ ਆਜ਼ਾਦ ਹੋ ਗਈ ਸੀ, 73 ਸਾਲ ਬੀਤ ਜਾਣ ਤੋ ਬਾਅਦ ਵੀ ਅਸੀ ਮਾਨਸਿਕ, ਆਰਥਿਕ, ਰਾਜਨੀਤਕ, ਧਾਰਮਿਕ ਤੇ ਸਮਾਜਿਕ ਤੌਰ ਤੇ ਹਾਲੇ ਵੀ ਗੁਲਾਮ ਹਾਂ।
ਕਿਉਂਕਿ ਸਾਡੇ ਉਤੇ ਵਾਰ ਵਾਰ ਰਾਜ ਕਰਨ ਵਾਲੇ ਨੇਤਾ ਸਮਾਜ ਸੇਵੀ ਨਹੀ ਸਮਾਜ ਦੇ ਦੁਸ਼ਮਣ ਹਨ । ਸਾਨੂੰ ਜਾਤ-ਪਾਤ, ਧਰਮਾਂ ਤੇ ਅਲੱਗ-ਅਲੱਗ ਧੜਿਆ ਵਿੱਚ ਵੰਡ ਕੇ ਇਹ ਭ੍ਰਿਸਟ ਲੀਡਰ ਸਾਡੇ ਤੇ ਰਾਜ ਕਰਦੇ ਆ ਰਹੇ ਹਨ। ਦੇਵ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਸਭ ਨੂੰ ਮਿਲਕੇ ਲਾਲਚੀ ਲੀਡਰਾ ਖ਼ਿਲਾਫ ਆਵਾਜ ਬੁੰਲਦ ਕਰਨੀ ਚਾਹਿਦੀ ਹੈ ਤਾ ਇੰਨਾਂ ਤੋ ਸਾਨੂੰ ਕਾਨੂੰਨ ਦੇ ਰਾਜ ਦੀ ਆਜ਼ਾਦੀ ਮਿਲ ਸਕੇ। ਇਸ ਮੌਕੇ ਸੁਰਿੰਦਰਪਾਲ ਸ਼ਰਮਾ, ਐਡਵੋਕੇਟ ਨਰਿੰਦਰ ਸ਼ਰਮਾ, ਗੁਰਪ੍ਰੀਤ ਗੋਪੀ, ਤਜਿੰਦਰ ਖਹਿਰਾ, ਗੁਰਲਾਲ ਫੈਜਗੜ, ਦੀਪਾ ਰਾਮਗੜ, ਜਗਵਿੰਦਰ ਪੂਨੀਆ, ਬੀਬੀ ਜਗਜੀਤ ਕੌਰ ਜਵੰਦਾ, ਭੁਪਿੰਦਰ ਅਲੀਪੁਰ, ਭੁਪਿੰਦਰ ਕੱਲਰਮਾਜਰੀ, ਰਾਜੂ ਵਰਮਾ, ਸੰਜੂ ਗਰਗ, ਦੇਵ ਮਾਹੀ, ਹਰਜੀਤ ਗਰੇਵਾਲ, ਰਾਮੇਸ ਬਿੰਦਰਾ, ਰਣਜੀਤ ਜੱਜ, ਸਿਮਰਨ ਚੌਹਾਨ, ਦਵਿੰਦਰ ਕਲਾਰਾ, ਹਰੀਸ ਸ਼ਰਮਾ, ਰਣਜੀਤ ਭਟੋਏ, ਕੁਲਦੀਪ ਥੂਹੀ, ਗੱਗੀ ਥੂਹੀ, ਰਾਜੂ ਜੱਸੋਮਾਜਰਾ, ਰਾਜ ਕੁਮਾਰ ਜੱਸੋਮਾਜਰਾ, ਮਾਸਟਰ ਬਲਵਿੰਦਰ, ਪਰਮਜੀਤ ਪੰਮੀ , ਰਣਵੀਰ ਖੱਟੜਾ, ਬਲਵਿੰਦਰ ਸਿੰਘ, ਸਰਬਜੀਤ ਬੌੜਾਗੇਟ, ਹਿਮਾਸੂ ਵਰਮਾ, ਗੁਰਦੇਵ ਸਿੰਘ ਕਲਾਰਾ ਤੇ ਅਵਤਾਰ ਗਰੇਵਾਲ ਹਾਜ਼ਰ ਸਨ।