
ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਨਵਾਂਸ਼ਹਿਰ ਦੇ ਹਲਕਾ ਇੰਚਾਰਜ ਸਤਨਾਮ ਸਿੰਘ ਜਲਵਾਹਾ ਵੱਲੋਂ “ਆਪ ਆਪਣਿਆਂ ਨਾਲ ਮੁਹਿੰਮ” ਤਹਿਤ ਹਰ ਰੋਜ਼ ਆਮ ਆਦਮੀ ਪਾਰਟੀ ਨਾਲ ਸੈਂਕੜੇ ਸਾਥੀਆਂ ਨੂੰ ਜੋੜਿਆ ਜਾ ਰਿਹਾ ਹੈ, ਇਸੇ ਮੁਹਿੰਮ ਤਹਿਤ ਪਿੰਡ ਸੈਦਪੁਰ ਕਨੌਣ ਦੇ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਵਰਕਰਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦੇ ਹੋਏ ਆਮ ਆਦਮੀ ਪਾਰਟੀ ਨੂੰ ਜੁਆਇੰਨ ਕੀਤਾ। ਇਸ ਮੌਕੇ ਸ਼ਾਮਲ ਹੋਏ ਨਵੇਂ ਸਾਥੀਆਂ ਨੇ ਆਖਿਆ ਕਿ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਇਤਿਹਾਸਕ ਕੰਮਾਂ ਨੂੰ ਦੇਖਣ ਤੋਂ ਬਾਅਦ ਹੀ ਇਸ ਪਾਰਟੀ ਵਿਚ ਸ਼ਾਮਿਲ ਹੋਏ ਹਨ। ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਸਿਰਫ਼ 5 ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਜੋ ਕ੍ਰਾਂਤੀਕਾਰੀ ਅਤੇ ਇਤਿਹਾਸਿਕ ਕੰਮ ਕਰਕੇ ਮੀਲ ਪੱਥਰ ਸਥਾਪਿਤ ਕੀਤਾ ਹੈ,ਉਸ ਵੱਲ ਵੇਖਦੇ ਹੋਏ ਅੱਜ ਹਰ ਪੰਜਾਬ ਵਾਸੀ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਉਤਾਵਲਾ ਹੈ, 2017 ਦੀਆਂ ਚੋਣਾਂ ਵੇਲੇ ਪੰਜਾਬ ਦੇ ਲੋਕਾਂ ਵੱਲੋਂ ਪਹਿਲੀ ਵਾਰ ਪੰਜਾਬ ਵਿੱਚ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦੀ ਜੁੰਮੇਵਾਰੀ ਦੇਕੇ ਪਰਖਿਆ ਗਿਆ ਸੀ ਅਤੇ ਉਸ ਜੁੰਮੇਵਾਰੀ ਨੂੰ ਜਿਸ ਤਰ੍ਹਾਂ ਆਪ ਪਾਰਟੀ ਵੱਲੋਂ ਪੂਰੀ ਇਮਾਨਦਾਰੀ ਵਫ਼ਾਦਾਰੀ ਅਤੇ ਬੇਬਾਕੀ ਨਾਲ ਵਿਰੋਧੀ ਧਿਰ ਦਾ ਰੋਲ ਅਦਾ ਕੀਤਾ ਹੈ ਉਸ ਤੋਂ ਪ੍ਰਭਾਵਿਤ ਹੋ ਕੇ ਹੁਣ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਪੱਬਾਂ ਭਾਰ ਹੋਏ ਪਏ ਹਨ। ਮੀਟਿੰਗ ਵਿੱਚ ਇਕੱਤਰ ਹੋਏ ਲੋਕਾਂ ਨੇ ਕਿਹਾ ਕਿ ਇਸ ਵਾਰ ਕੋਈ ਵੀ ਵਿਅਕਤੀ ਮੌਕਾ ਨਹੀਂ ਖੁੰਝਣ ਦੇਣਾ ਚਾਹੁੰਦਾ, ਅਤੇ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਪੱਸ਼ਟ ਬਹੁਮਤ ਨਾਲ ਬਣਾਕੇ ਇਤਿਹਾਸ ਸਿਰਜਣਗੇ।
ਇਸ ਮੌਕੇ ਹਲਕਾ ਇੰਚਾਰਜ ਸਤਨਾਮ ਸਿੰਘ ਜਲਵਾਹਾ ਨੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ ਸਾਰੇ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀ ਜਲਵਾਹਾ ਨੇ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਹਰ ਪਿੰਡ ਵਿੱਚ ਜਾਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਨ ਲਈ ਅਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੋਂ ਜਾਣੂ ਕਰਵਾ ਕੇ ਹਰ ਇਕ ਸਾਥੀ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਸਤਨਾਮ ਸਿੰਘ ਜਲਵਾਹਾ ਨੇ ਦੱਸਿਆ ਕਿ ਹਲਕਾ ਨਵਾਂਸ਼ਹਿਰ ਦੇ ਲੋਕਾਂ ਵਿੱਚ ਇਸ ਵਾਰ 2017 ਨਾਲੋਂ ਵੀ ਜ਼ਿਆਦਾ ਉਤਸ਼ਾਹ ਹੈ ਅਤੇ ਮਾਣ ਵਾਲੀ ਗੱਲ ਇਹ ਹੈ ਕਿ ਅਸੀਂ ਸ਼ਹੀਦ ਏ ਆਜਮ ਸ ਭਗਤ ਸਿੰਘ ਜੀ ਦੇ ਜ਼ਿਲੇ ਦੇ ਵਾਸੀ ਹਾਂ ਅਤੇ ਉਨ੍ਹਾਂ ਦੀ ਸੋਚ ਵਾਲਾ ਲ਼ਹੂ ਸਾਡੀਆਂ ਰਗਾਂ ਵਿੱਚ ਦੌੜਦਾ ਹੈ। ਹਲਕਾ ਨਵਾਂਸ਼ਹਿਰ ਦੇ ਕ੍ਰਾਂਤੀਕਾਰੀ ਲੋਕ ਇਸ ਵਾਰ ਐਸਾ ਇਤਿਹਾਸ ਸਿਰਜਣਗੇ ਜੋ ਪੂਰੇ ਪੰਜਾਬ ਵਿੱਚ ਮੀਲ ਪੱਥਰ ਸਥਾਪਿਤ ਹੋਵੇਗਾ। ਇਸ ਮੌਕੇ ਮਨਦੀਪ ਅਟਵਾਲ, ਸੁਰਿੰਦਰ ਸੰਘਾ, ਕੁਲਵਿੰਦਰ ਗਿਰਨ, ਕੁਲਵੰਤ ਰਕਾਸਣ, ਦਵਿੰਦਰ ਜਲਵਾਹਾ, ਰਜਨੀਸ਼ ਸੈਦਪੁਰ,ਪਾਲ ਕਨੌਣ ਅਤੇ ਭਾਰੀ ਗਿਣਤੀ ਵਿੱਚ ਪਿੰਡ ਸੈਦਪੁਰ ਕਨੌਣ ਦੇ ਵਾਸੀ ਹਾਜ਼ਿਰ ਸਨ।