ਲੁਈਸਿਆਨਾ ਦੇ ਇੱਕ ਸਟੋਰ ‘ਚ ਕੀਤੀ 15 ਸਾਲਾ ਲੜਕੀ ਦੀ ਚਾਕੂ ਮਾਰ ਕੇ ਹੱਤਿਆ

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੇ ਲੂਈਸਿਆਨਾ ਵਿੱਚ ਇੱਕ ਗਰੌਸਰੀ ਸਟੋਰ ਦੇ ਅੰਦਰ ਇੱਕ 15 ਸਾਲਾਂਂ ਲੜਕੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਮਾਮਲੇ ਬਾਰੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ 15 ਸਾਲਾ ਲੜਕੀ ਨੂੰ ਚਾਰ ਹੋਰ ਲੜਕੀਆਂ ਨਾਲ ਕਥਿਤ ਲੜਾਈ ਦੌਰਾਨ ਇੱਕ ਕਰਿਆਨੇ ਦੇ ਸਟੋਰ ‘ਤੇ ਚਾਕੂ ਮਾਰ ਕੇ ਮਾਰ ਦਿੱਤਾ ਗਿਆ। ਸ਼ਨੀਵਾਰ, 23 ਜਨਵਰੀ ਨੂੰ ਸ਼ਾਮ ਦੇ ਸਾਢੇ ਸੱਤ ਵਜੇ ਲੂਈਸਿਆਨਾ ਦੇ ਲੇਕ ਚਾਰਲਸ ਸਥਿਤ ਇੱਕ ਪ੍ਰਚੂਨ ਸਟੋਰ ਵਿੱਚ ਵਾਪਰੀ ਇਸ ਘਟਨਾ ਦੌਰਾਨ ਇੱਕ 15 ਸਾਲ ਦੀ ਲੜਕੀ ਅਤੇ ਚਾਰ ਹੋਰ ਛੋਟੀਆਂ ਬੱਚੀਆਂ (12 ਤੋਂ 14 ਸਾਲ) ਦੇ ਵਿਚਕਾਰ ਲੜਾਈ ਹੋਈ

ਜਿਸ ਦੌਰਾਨ ਇਸ ਲੜਕੀ ਨੂੰ ਚਾਕੂ ਮਾਰਿਆ ਗਿਆ। ਅਧਿਕਾਰੀਆਂ ਅਨੁਸਾਰ ਇਸ ਝਗੜੇ ਦੇ ਕਾਰਨਾਂ ਅਤੇ ਉਦੇਸ਼ਾਂ ਦਾ ਫਿਲਹਾਲ ਪਤਾ ਨਹੀਂ ਲੱਗਿਆ ਹੈ ਪਰ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਦੌਰਾਨ, 15 ਸਾਲਾ ਲੜਕੀ ਨੂੰ ਚਾਕੂ ਮਾਰਿਆ ਗਿਆ ਸੀ । ਪੀੜਤ ਲੜਕੀ ਨੂੰ ਬਾਅਦ ਵਿੱਚ ਸਥਾਨਕ ਹਸਪਤਾਲ ਲਿਜਾਇਆ ਗਿਆ ਜਿਥੇ ਉਸਦੀ ਮੌਤ ਹੋ ਗਈ ਸੀ। ਕੈਲਕਾਸੀਯੂ ਪੈਰਿਸ਼ ਸ਼ੈਰਿਫ ਦੇ ਦਫਤਰ ਅਨੁਸਾਰ ਇਸ ਕਤਲ ਦੇ ਮਾਮਲੇ ਵਿੱਚ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਦੀ ਮੱਦਦ ਨਾਲ ਕਾਫੀ ਸਬੂਤ ਜੁਟਾਏ ਹਨ ਅਤੇ ਚਾਰ ਛੋਟੀਆਂ ਬੱਚੀਆਂ ਜੋ ਇਸ ਹਾਦਸੇ ਵਿੱਚ ਸ਼ਾਮਿਲ ਹਨ , ਉੱਤੇ ਦੂਜੀ ਡਿਗਰੀ ਕਤਲ ਦੇ ਇਲਜ਼ਾਮ ਲਗਾਏ ਗਏ ਹਨ। ਅਧਿਕਾਰੀਆਂ ਅਨੁਸਾਰ ਇਸ ਮਾਮਲੇ ਦੀ ਫਿਲਹਾਲ ਜਾਂਚ ਜਾਰੀ ਹੈ ਅਤੇ ਇਸ ਕੇਸ ਵਿੱਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।

Share This :

Leave a Reply