ਆਪਣੀ ਪਤਨੀ ਨੂੰ ਅਸਕਰ ਹੀ ਪਿਆਰ ਜਿਤਾਉਣ ਲਈ ਹਰ ਕੋਸ਼ਿਸ ਕਰਦਾ ਸੀ ਮੈਂ , ਪਰ ਉਸਨੂੰ ਜਿਆਦਾ ਯਕੀਨ ਨਹੀਂ ਸੀ ਸ਼ਾਇਦ ਮੇਰੇ ਤੇ, ਮੈਂ ਆਮ ਪਤੀਆਂ ਦੀ ਤਰਾਂ ਉਸਦੀ ਸ਼ੌਪਿੰਗ ਅਤੇ ਹਰ ਦੁੱਖ ਸੁੱਖ ਦਾ ਖਿਆਲ ਰੱਖਦਾ ਸੀ ਫਰਜ ਵੀ, ਸਾਡੇ ਪਿਆਰ ਤੇ ਕਈ ਵਾਰ ਉਹ ਸ਼ੱਕ ਵੀ ਕਰ ਲੈਂਦੀ ,ਇੱਕ ਦਿਨ ਵਿੱਚ ਇੱਕ ਗੱਲ ਜ਼ਰੂਰ ਕਹਿਣੀ ਉਸਨੇ ਕਿ ਲੱਗਦਾ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ, ਪਿਆਰ ਦੀ ਤਸੱਲੀ ਦੇਣ ਲਈ ਮੈਂ ਵੀ ਕਈ ਕੁਛ ਕਹਿ ਦੇਣਾ ਨਹੀਂ ਝਲੀਆ ਤੇਰੇ ਬਿਨਾਂ ਕੌਣ ਮੇਰਾ ਪਿਆਰ ਕਰਨ ਵਾਲਾ ,ਮੈਂ ਲੋਕਾਂ ਦੀ ਤਰਾਂ ਅਸਮਾਨ ਤੋਂ ਤਾਰੇ ਤੋੜ ਲਿਉਣ ਅਤੇ ਪਤਾ ਨਹੀਂ ਹੋਰ ਕੀ ਕੀ ਵਾਧੇ ਕਰ ਦੇਣੇ , ਚਲੋ ਉਸਨੇ ਇਹਨਾਂ ਕਹਿ ਕੇ ਮੰਨ ਜਾਣਾ ਕਿ ਜੇ ਕਿਤੇ ਹੋਰ ਚੱਕਰ ਹੋਇਆ ਨਾਂ ਤੁਹਾਡਾ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਊ, ਯਾਦ ਰੱਖਿਓ ਮੈਂ ਵੀ ਕਹਿ ਦੇਣਾ ਠੀਕ ਜਨਾਬ ਜਦੋਂ ਮਰਜੀ ਪਰਖ ਲਿਓ ,ਭਾਵੇਂ ਅੱਗ ਤੇ ਤੋਰ ਕਿ, ਫੇਸਬੁੱਕ ਉਪਰ ਕਈ ਦੋਸਤਾਂ ਸੀ ਕਦੇ ਕਦੇ ਗਲਬਾਤ ਹੁੰਦੀ ਰਹਿੰਦੀ ਸੀ ,ਹੁਣ ਇੱਕ ਹੋਰ ਰੈਕਵੇਸਟ ਆਈ ਸੀ ਆਈ ਡੀ ਸੀ ਸੋਨੀਆ ਚੰਡਾਲ , ਮੈਂ ਅਕਸੇਪਟ ਕੀਤੀ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ, ਅਸੀਂ ਆਪੋ ਆਪਣੀ ਪਹਿਚਾਣ ਦੱਸੀ ਉਹ ਵੀ ਵਿਆਹੀ ਸੀ ਮੈਂ ਵੀ ਵਿਆਹਿਆ ਕਹਿ ਦਿੱਤਾ
ਪਿਆਰ ਦਾ ਸਿਲਸਿਲਾ ਸ਼ੁਰੂ ਹੋ ਗਿਆ ਗੱਲਾਂ ਵਿੱਚ ਪਿਆਰ ਇਨ੍ਹਾਂ ਵੱਧ ਗਿਆ ਕਿ ਮੈ ਵੀ ਹੋਸ਼ ਭੁੱਲ ਬੈਠਾ ਸੀ, ਨਾਂ ਫੋਟੋ ਦੇਖੀ ਉਸਦੀ ਨਾਂ ਕਦੇ ਕਾਲ ਕੀਤੀ ਬਸ ਐਸ ਐਮ ਐਸ ਹੀ ,ਤੇ ਉਹ ਵੀ ਇੱਕ ਦਿਨ ਉਹ ਕਹਿਣ ਲੱਗੀ ਕਿ ਦੱਸੋ ਕਿੰਨਾ ਕੋ ਪਿਆਰ ਕਰਦੇ ਓ ਮੈਨੂੰ ਤਾਂ ਮੈਂ ਝੂਠੇ ਮਜਨੂਆ ਤਰਾਂ ਵਾਅ ਨੂੰ ਤਲਵਾਰਾਂ ਮਾਰਨ ਲੱਗਾ ਕਿ ਇਹਨਾਂ ਜਿਆਦਾ ਕਿ ਜੋ ਤੁਸੀਂ ਕਹੋ ਉਹੀ ਕਰਨ ਨੂੰ ਤਿਆਰ ਆ ਤਾਂ ਉਸਨੇ ਹਾਹਾ ਲਿਖ ਕਿ ਕਿਹਾ ਜੇ ਇਹਨਾਂ ਪਿਆਰ ਕਰਦੇ ਓ ਤਾਂ ਆਪਣੀ ਪਤਨੀ ਨੂੰ ਧੋਖਾ ਦੇ ਰਹੇ ਓ ਮੈਂ ਕਿਹਾ ਨਹੀਂ ਜੀ ਉਹ ਹੈ ਬਾਹਲੀ ਓਹੋ ਜੀ ਮੇਰੀ ਕਿਥੇ ਬਣਦੀ ਉਸ ਨਾਲ, ਨਾਲੇ ਜਿਆਦਾ ਮੂੰਹ ਨਹੀਂ ਲਾਗਉਂਦਾ ਉਸਨੂੰ ਐਵੇ ਸਾਰਾ ਦਿਨ ਚਿੜ੍ਹ ਚਿੜ੍ਹ ਕਰਦੀ ਰਹਿੰਦੀ ਵੈਸੇ ਵੀ ਪਿਆਰ ਦੀ ਅੱਕਲ ਅਕੁਲ ਹੈ ਨਹੀਂ ਉਸਨੂੰ ਮੈਨੂੰ ਤਾਂ ਵੇਖ ਹੀ ਡਰ ਲਗਦਾ ਉਸਦੀ ਸ਼ਕਲ ਤੋਂ, ਮੈਂ ਤਾਂ ਤੁਹਾਡਾ ਆ ਮੇਰੀ ਜਾਨ, ਜਦੋਂ ਮਰਜੀ ਮੇਰੀ ਜਾਨ ਲੈ ਲੋ ਗੁਲਾਮ ਹਾਜਰ ਆ, ਉਹ ਵੀ ਕਹਿਣ ਲੱਗੀ ਠੀਕ ਮੇਰੀ ਜਾਨ ਮੈਂ ਕਿਉਂ ਜਾਣ ਲਵਾ ਆਪਣੀ ਜਾਨ ਦੀ,ਚਲੋ ਜੀ ਪਿਆਰ ਨੂੰ ਹੋਰ ਹੁਲਾਰਾ ਮਿਲ ਗਿਆ ਦਿਲ ਬਹੁਤ ਖੁਸ਼ ਕਿ ਏਨੀ ਪਿਆਰ ਵਾਲੀ ਮਿਲ ਗਈ ਪੈਰ ਧਰਤੀ ਤੇ ਨਾਂ ਲੱਗਣੇ ਘਰ ਵਾਲੀ ਵੀ ਕਹਿਣਾ ਬੜੇ ਮਿਜਾਜ਼ੀ ਜੇ ਹੋ ਗਏ ਓ ਜੀ, ਉਹਨੂੰ ਹੁਣ ਕੀ ਦੱਸਦਾ,ਅਗਲੇ ਦਿਨ ਸਵੇਰੇ ਸੈਰ ਤੇ ਜਾ ਰਿਹਾ ਸੀ ਮੈਸੇਜ ਵੱਜਾ ਜਾਣੂ ਗੁਡ ਮੋਰਨਿੰਗ, ਦਿਲ ਬਾਗੋਬਾਗ ਹੋ ਗਿਆ ,ਕਹਿੰਦੀ ਰੁੱਕ ਕੇ ਕਰਦੇ ਗੱਲ , ਅੱਜ ਅਸੀਂ ਕਿਤੇ ਰਿਸ਼ਤੇਦਾਰੀ ਚੋ ਜਾਣਾ ਸੀ , ਘਰ ਵਾਲੀ ਵੀ ਬੜੀ ਤਪੀ ਤਪੀ ਜਿਹੀ ਲੱਗ ਰਹੀ ਸੀ ਜਦੋਂ ਗੱਡੀ ਵਿੱਚ ਬੈਠੇ ਤਾਂ,ਦੂਰ ਜਾਣਾ ਸੀ ਅੱਜ ਜਿਆਦਾ ਬੋਲੀ ਨਹੀਂ ਮੈਨੂੰ ਵੀ ਲੱਗਾ ਕੋਈ ਗੜ ਬੜ੍ਹ ਕੋਈ ਥੋੜ੍ਹਾ ਦੂਰ ਗਏ ਤਾਂ ਕਹਿਣ ਲੱਗੀ ਅੱਗੇ ਹੋਟਲ ਆ ਉੱਥੇ ਚਾਅ ਪੀਣੇ ਗੱਡੀ ਰੋਕਿਆ ਜੇ ਮੈਂ ਰੋਕ ਕਿ ਹੱਥ ਧੋ ਕਿ ਇਸਦੇ ਨਾਲ ਟੇਬਲ ਤੇ ਆਹਮਣੇ ਸਾਹਮਨੇ ਬੈਠ ਗਿਆ ਹੋਟਲ ਵਿੱਚ ਕਾਫੀ ਭੀੜ ਸੀ ਅਸੀਂ ਆਡਰ ਦੇ ਕਿ ਚਾਅ ਦੀ ਉਡੀਕ ਕਰਨ ਲੱਗੇ,ਟੈਮ ਪਾਸ ਕਰਨ ਲਈ ਮੈਂ ਆਪਣਾ ਮੋਬਾਈਲ ਕੱਢ ਲਿਆ ਅਤੇ ਪਤਨੀ ਨੇ ਵੀ, ਮੈਂ ਸੋਨੀਆ ਨੂੰ ਕੀਤਾ ਹੈਲੋ ਤਾਂ ਉਸਨੇ ਵੀ ਝੱਟ ਹੈਲੋ ਦਾ ਜਵਾਬ ਹਾਏ ਵਿੱਚ ਦਿੱਤਾ, ਕਹਿਣ ਲੱਗੀ ਕਿਥੇ ਓ ਮੈਂ ਕਿਹਾ ਆ ਚੜ੍ਹੇਲ ਨੂੰ ਲੈ ਕਿ ਚਲਿਆ ਕਿਤੇ ਬਾਹਰ ਗਿਆ , ਹਾਹਾ ਇਹ ਕੌਣ ਆ ਮੈਂ ਕਿਹਾ ਓਹੀ ਜੋ ਸਾਰਾ ਦਿਨ ਖੂਨ ਚੂਸਦੀ ਮੇਰਾ, ਐਵੇਂ ਨਹੀਂ ਕਹੀਦਾ ਤੁਹਾਡੀ ਪਤਨੀ ਆ ਜੀ ਉਹ , ਮੈਂ ਉਸਨੂੰ ਖੁਸ਼ ਕਰਨ ਲਈ ਕਹਿ ਦਿੱਤਾ ਹਾਂ ਇਹੋ ਜਿਹੀਆਂ20 ਤੁਰੀਆਂ ਫਿਰਦੀਆਂ, ਗੱਲਾਂ ਵਿੱਚ ਮਘਨ ਇਹਨਾਂ ਹੋਇਆ ਕਿ ਪਤਨੀ ਵੱਲੇ ਨਜਰ ਹੀ ਨਾਂ ਪਈ ਲਾਲੋ ਲਾਲ ਚੇਹਰਾ , ਮੈਨੂੰ ਕੀ ਪਤਾ ਸੀ ਇਹੀ ਸੋਨੀਆ ਦੀ ਫੇਕ ਆਈ ਡੀ ਬਣਾ ਕਿ ਬੈਠੀ ਆ, ਗੁੱਸਾ ਇਹਨਾਂ ਕਿ ਦੇਖਿਆ ਕੰਬਣ ਲੱਗੇ ਬੰਦਾ ,ਬਸ ਇਹਨਾਂ ਹੀ ਪੁੱਛਿਆ ਕਿ ਤੈਨੂੰ ਕੀ ਸੱਪ ਸੁੰਘ ਗਿਆ, ਇੱਕ ਡੱਬਾ ਜਿਹਾ ਪਿਆ ਸੀ ਟੇਬਲ ਉੱਪਰ ਜਿਸ ਵਿੱਚ ਸ਼ਇਦ ਹੱਥ ਸਾਫ਼ ਕਰਨ ਵਾਲੇ ਪੇਪਰ ਸੀ ਉਸਨੇ ਚੁਕਿਆ ਅਤੇ ਮੇਰੇ ਮੱਥੇ ਵਿੱਚ ਮਾਰਿਆ ਤੇ ਉੱਚੀ ਸਾਰੀ ਬੋਲੀ ਸੋਨੀਆ ਚੰਡਾਲ ਹਾਂ ਮੈਂ ਜਦੋਂ ਸੋਨੀਆ ਚੰਡਾਲ ਦਾ ਨਾਮ ਸੁਣਿਆ ਤਾਂ ਮੈਂ ਲੱਗੀਆ ਕੁਰਸੀਆਂ ਨੂੰ ਟੱਪਦਾ ਟੱਪਦਾ ਕਈ ਵਾਰ ਡਿੱਗਾ ਅਤੇ ਜਾਣ ਬਚਾਉਣ ਨੂੰ ਕਾਹਲਾ ਹੋਇਆ,ਮੇਰੇ ਮੂੰਹੋ ਏਨੀ ਨਿੱਕਲੀ ਸੋਨੀਆ ਤੂੰ ਫੇਕ ਆਈ ਡੀ ਬਣਾਈ ਤੁਸੀਂ ਬੱਸ ਜੀ,ਫਿਰ ਕੁੱਛ ਪੁਛੋ ਨਾ ਜਾਂ ਮੈਂ ਜਾਣਦਾ ਜਾਂ ਉੱਥੇ ਬੈਠੇ ਲੋਕ, ਮੈਨੂੰ ਤਾਂ ਪਤਾ ਨਹੀਂ ਸੀ ਕਿ ਮੇਰੀ ਭੋਲੀ ਭਾਲੀ ਪਤਨੀ ਏਨੀ ਤੇਜ ਨਿਕਲੂ, ਜਿਹਨਾਂ ਮੇਰਾ ਜਲੂਸ ਉੱਥੇ ਨਿਕਲਿਆ ਉਹ ਮੈਨੂੰ ਪਤਾ, ਪਰ ਅੱਜ ਤੱਕ ਓਹੀ ਸੁਪਨੇ ਵਿੱਚ ਓਹੀ ਡਰ ਆ ਜਾਂਦਾ ਕਦੇ ਕਦੇ























