2 ਨਵੇਂ ਮਾਮਲੇ ਆਏ ਸਾਹਮਣੇ
ਡਾਕਟਰ ਦੇ ਸੰਪਰਕ ਵਿਚ ਆਇਆ ਮਰੀਜ਼ ਤੇ ਉਸਦੀ ਰਿਸ਼ਤੇਦਾਰ ਆਏ ਪਾਜੇਟਿਵ
ਖੰਨਾ (ਪਰਮਜੀਤ ਸਿੰਘ ਧੀਮਾਨ) ਖੰਨਾ ਇਲਾਕੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਾ ਦਿਨੋਂ ਦਿਨ ਵਧਣਾ ਖੰਨਾ ਇਲਾਕੇ ਲਈ ਖਤਰੇ ਦੀ ਘੰਟੀ ਹੈ ਤੇ ਇਸ ਸਮੇ ਖੰਨਾ ਵਾਸੀਆਂ ਨੂੰ ਬਹੁਤ ਜਿਆਦਾ ਸਤਰਕ ਰਹਿਣ ਦੀ ਲੋੜ ਹੈ। ਲੁਧਿਆਣਾ ਵਿਖੇ ਕੰਮ ਰਹੀ ਤੇ ਖੰਨਾ ਨਿਵਾਸੀ ਡਾਕਟਰ ਜੋੜੀ ਦੇ ਸੰਪਰਕ ਵਿਚ ਆਉਣ ਵਾਲੇ ਇੱਕ ਵਿਅਕਤੀ ਤੇ ਮਗਰੋਂ ਉਸ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੀ ਇੱਕ ਮਹਿਲਾ ਦੇ ਪਾਜੇਟਿਵ ਪਾਏ ਜਾÎਣ ਨਾਲ ਅੱਜ 2 ਨਵੇਂ ਮਾਮਲੇ ਸਾਹਮਣੇ ਆਏ ਤੇ ਹੁਣ ਖੰਨਾ ਇਲਾਕੇ ਦੇ ਮਰੀਜ਼ਾਂ ਦੀ ਕੁੱਲ ਸੰਖਿਆ 14 ਹੋ ਗਈ ਹੈ।
ਇਸ ਸੰਬੰਧੀ ਪੁਸ਼ਟੀ ਕਰਦਿਆਂ ਐਸ ਐਮ ਉ ਡਾ ਰਜਿੰਦਰ ਗੁਲਾਟੀ ਸਿਵਲ ਹਸਪਤਾਲ ਖੰਨਾ ਨੇ ਦੱਸਿਆ ਕਿ ਸਥਾਨਕ ਕਬਜਾ ਫੈਕਟਰੀ ਰੋਡ ਦੇ ਇੱਕ 44 ਸਾਲਾ ਵਿਅਕਤੀ ਵਲੋਂ ਲੁਧਿਆਣੇ ਵਿਖੇ ਕੰਮ ਰਹੇ ਕੋਰੋਨਾ ਪਾਜੇਟਿਵ ਪਾਏ ਗਏ ਡਾਕਟਰ ਤੋਂ ਓਪਰੇਟ ਕਰਵਾਇਆ ਗਿਆ ਸੀ ਤੇ ਟੇਸਟਿੰਗ ਉਪਰੰਤ ਉਕਤ ਵਿਅਕਤੀ ਪਾਜੇਟਿਵ ਪਾਇਆ ਗਿਆ। ਇੰਨਾ ਹੀ ਉਸ ਵਿਅਕਤੀ ਦੀ ਨਜਦੀਕੀ ਮਹਿਲਾ ਰਿਸ਼ਤੇਦਾਰ 40 ਸਾਲਾ ਅੰਬਾਲਾ ਤੋਂ ਉਸਦਾ ਪਤਾ ਲੈਣ ਆਈ ਸੀ, ਉਹ ਵੀ ਪਾਜੇਟਿਵ ਪਾਈ ਗਈ ਹੈ। ਜਿਨ੍ਹਾਂ ਨੂੰ ਸਿਵਲ ਹਸਪਤਾਲ ਖੰਨਾ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੀਤਾ ਗਿਆ ਹੈ ਤੇ ਜਿਸ ਨਾਲ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ।
ਪਾਜੇਟਿਵ ਪਾਈ ਗਈ ਡਾਕਟਰ ਜੋੜੀ ਤੇ ਉਨ੍ਹਾਂ ਦੇ ਡਾਕਟਰ ਪਿਤਾ ਤੇ ਮਾਤਾ ਦੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ। ਜਿਸ ਨਾਲ ਪਾਜੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਵੱਡਾ ਇਜਾਫਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।