ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਕੋਰਟ ਦਾ ਸੰਮਨ ਲੈਣ ਤੋਂ ਕੀਤਾ ਇਨਕਾਰ

ਚੰਡੀਗੜ੍ਹ, ਮੀਡੀਆ ਬਿਊਰੋ:

ਵਿਵਾਦਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਇਕ ਹੋਰ ਵਿਵਾਦ ਜੁੜ ਗਿਆ ਹੈ। ਪਿਛਲੇ ਸਾਲ ਆਏ ਪੰਜਾਬੀ ਗੀਤ ਸੰਜੂ ’ਚ ਮੂਸੇਵਾਲ ਨੇ ਵਕੀਲਾਂ ਦੇ ਅਕਸ ਨੂੰ ਖਰਾਬ ਕੀਤਾ ਸੀ। ਇਸ ਗੱਲ ਨੂੰ ਲੈ ਕੇ ਮੂਸੇਵਾਲਾ ਖਿਲਾਫ ਐਡਵੋਕੇਟ ਸੁਨੀਲ ਮੱਲਣ ਵੱਲੋਂ ਚੰੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਅਦਾਲਤ ਨੇ ਸ਼ਿਕਾਇਤ ਤੋਂ ਬਾਅਦ ਮੂੁਸੇਵਾਲਾ ਨੂੰ ਸੰਮਨ ਭੇਜਿਆ ਸੀ ਜੋ ਮੂੁਸੇਵਾਲਾ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਦੇ ਬਾਅਦ ਮੂੁਸੇਵਾਲਾ ਖਿਲਾਫ ਹੋਣ ਵਾਲੀ ਦੋ ਮਾਰਚ ਦੀ ਸੁਣਵਾਈ ’ਚ ਅਦਾਲਤ ਵੱਲੋਂ ਕੋਈ ਸਖਤ ਫੈਸਲਾ ਲਿਆ ਜਾ ਸਕਦਾ ਹੈ। ਐਡਵੋਕੇਟ ਸੁਨੀਲ ਨੇ ਦੱਸਿਆ ਕਿ ਮੂਸੇਵਾਲਾ ਦੇ ਗਾਣੇ ਸਾਡੇ ਸਮਾਜ ਤੇ ਨੌਜਵਾਨ ਪੀੜ੍ਹੀ ਨੂੰ ਨਫਰਤ ਵੱਲ ਧੱਕ ਰਹੇ ਹਨ। ਉਸ ਤੋਂ ਇਲਾਵਾ ਅੱਜ ਮੂੁਸੇਵਾਲਾ ਨੇ ਵਕੀਲਾਂ ਦੇ ਅਕਸ ਨੂੰ ਖਰਾਬ ਕੀਤਾ ਹੈ ਕੱਲ੍ਹ ਨੂੰ ਉਹ ਕੁਝ ਵੀ ਕਰ ਸਕਦਾ ਹੈ। ਇਸ ਤੋਂ ਇਲਾਵਾ ਅਦਾਲਤ ਵੱਲੋਂ ਭੇਜੇ ਗਏ ਸੰਮਨ ਨੂੰ ਨਾ ਲੈ ਕੇ ਉਸਨੇ ਨਿਆਪਾਲਿਕਾ ਦਾ ਵੀ ਅਪਮਾਨ ਕੀਤਾ ਹੈ। ਐਡਵੋਕੇਟ ਸੁਨੀਲ ਨੇ ਕਿਹਾ ਕਿ ਮੂੁਸੇਵਾਲਾ ਖਿਲਾਫ ਜ਼ਿਲ੍ਹਾ ਅਦਾਲਤ ਦੇ ਸਾਰੇ ਵਕੀਲ ਇਕ ਮਤ ਹਨ ਤੇ ਜੋ ਮੂਸੇਵਾਲਾ ਨੇ ਵਕੀਲਾਂ ਦਾ ਅਕਸ ਖਰਾਬ ਕੀਤਾ ਹੈ ਇਸ ਦੇ ਲਈ ਉਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

ਪਹਿਲਾਂ ਵੀ ਕਈ ਕੇਸ ਦਰਜ ਹਨ ਗਾਇਕ ਮੂਸੇਵਾਲਾ ’ਤੇ

ਮੂੁਸੇਵਾਲਾ ਦਾ ਜ਼ਿਲ੍ਹਾ ਅਦਾਲਤ ’ਚ ਦਰਜ ਇਹ ਕੋਈ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਸਦੇ ਖਿਲਾਫ ਵੱਖ-ਵੱਖ ਜਗ੍ਹਾ ’ਤੇ ਕੇਸ ਦਰਜ ਹੋ ਚੁੱਕੇ ਹਨ। ਇੱਥੋਂ ਤਕ ਕਿ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਭੜਕਾਊ ਪੋਸਟ ਅਪਲੋਡ ਹੁੰਦੀ ਰਹੀ ਹੈ।

Share This :

Leave a Reply