ਫੇਸਬੁੱਕ ‘ਤੇ ਭਗਵਾਨ ਰਾਮ ਦਾ ਕਾਰਟੂਨ ਅਪਲੋਡ ਕਰਨ ਦਾ ਦੋਸ਼
ਲੁਧਿਆਣਾ, ਮੀਡੀਆ ਬਿਊਰੋ:
ਇੱਕ ਅਕਾਲੀ ਆਗੂ ਨੂੰ ਭਗਵਾਨ ਰਾਮ ਦਾ ਕਾਰਟੂਨ ਫੇਸਬੁੱਕ ‘ਤੇ ਅਪਲੋਡ ਕਰਨਾ ਪਿਆ ਮਹਿੰਗਾ। ਥਾਣਾ ਟਿੱਬਾ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਮੁਸਲਿਮ ਵਿੰਗ ਦੇ ਪੰਜਾਬ ਪ੍ਰਧਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਟਿੱਬਾ ਰੋਡ ’ਤੇ ਗੁਲਾਬੀ ਬਾਗ ਕਲੋਨੀ ਵਾਸੀ ਫੁਰਕਾਨ ਕੁਰੈਸ਼ੀ ਉਰਫ਼ ਬਬਲੂ ਕੁਰੈਸ਼ੀ ਵਜੋਂ ਹੋਈ ਹੈ। ਫੁਰਕਾਨ ਕੁਰੈਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਭਾਜਪਾ ਯੁਵਾ ਮੋਰਚਾ ਦੇ ਮੁਖੀ ਅਮਨ ਸੱਪਲ ਨੇ ਸ਼ਿਕਾਇਤ ਕੀਤੀ ਸੀ
ਪੁਲਿਸ ਨੇ ਉਕਤ ਮਾਮਲਾ ਮਾਧੋਪੁਰੀ ਨਿਵਾਸੀ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਅਮਨ ਸੱਪਲ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਭਾਜਪਾ ਯੁਵਾ ਮੋਰਚਾ ਅਤੇ ਹੋਰ ਹਿੰਦੂ ਸੰਗਠਨਾਂ ਨੇ ਥਾਣਾ ਟਿੱਬਾ ਦੇ ਬਾਹਰ ਧਰਨਾ ਦਿੱਤਾ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ। ਇਸ ਕਾਰਨ ਉਨ੍ਹਾਂ ਨੂੰ ਸ਼ਾਮ ਚਾਰ ਵਜੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਸ਼ਾਮ 6.30 ਵਜੇ ਦੇ ਕਰੀਬ ਉਥੇ ਪੁੱਜੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਰਣਬੀਰ ਸਿੰਘ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਇਆ।
ਮੁਲਜ਼ਮਾਂ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ
ਮੁਕੇਸ਼ ਖੁਰਾਣਾ ਨੇ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਦੀ ਸੰਸਥਾ ਦੇ ਮੈਂਬਰਾਂ ਨੇ ਦੋਸ਼ੀ ਦੀ ਫੇਸਬੁੱਕ ‘ਤੇ ਭਗਵਾਨ ਰਾਮ ਦਾ ਕਾਰਟੂਨ ਦੇਖਿਆ ਅਤੇ ਉਸ ਨੂੰ ਉਥੋਂ ਹਟਾਉਣ ਲਈ ਕਿਹਾ। ਉਸ ਸਮੇਂ ਫੁਰਕਾਨ ਨੇ ਇਸ ਨੂੰ ਹਟਾ ਦਿੱਤਾ, ਪਰ ਸੋਮਵਾਰ ਸਵੇਰੇ ਇਸਨੂੰ ਦੁਬਾਰਾ ਅਪਲੋਡ ਕਰ ਦਿੱਤਾ। ਇਸ ’ਤੇ ਉਨ੍ਹਾਂ ਨੇ ਮੁਲਜ਼ਮ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਮੌਕੇ ਮੁਕੇਸ਼ ਕੁਮਾਰ, ਰਵੀ ਬੱਤਰਾ, ਮਨੋਜ ਚੌਹਾਨ, ਅਨਿਲ ਪਾਂਡੇ, ਜੱਸਾ, ਵਿਵੇਕ, ਵਿਸ਼ੰਬਰ, ਸੂਰਜ ਵਰਮਾ, ਜਸਪਾਲ ਰਾਣਾ, ਅਮਨ, ਸਰਪਾਲ, ਬੱਬੀ ਨਾਗਰਾ, ਅੰਮ੍ਰਿਤ ਸਿੰਘ ਚੌਹਾਨ, ਅੰਕਿਤ ਸਪਰਾ, ਵਿੱਕੀ ਮੋਦੀ, ਐਨੀ, ਅਨੂ ਸਿੰਘ ਅਤੇ ਮਨੋਜ ਮੌਜੂਦ ਸਨ। ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।