ਰੂਪਨਗਰ, ਮੀਡੀਆ ਬਿਊਰੋ:
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਮੀਟਿੰਗ ਦੌਰਾਨ ਦੰਦ ਕਥਾ ਸੁਣਾਉਂਦਿਆਂ ਕਿਹਾ ਕਿ ਭਾਈ ਸਿਆਣੇ ਕਹਿੰਦੇ ਹਨ ਕਿ ਘਰ ਵਿਚ ਝਾੜੂ ਖੜ੍ਹਾ ਨ੍ਹੀਂ ਰੱਖੀਦਾ, ਮਾੜਾ ਹੁੰਦਾ, ਗੱਲ ਸੁਣਦੇ ਹੀ ਲੋਕ ‘ਆਪ’ ਵਾਲੇ ਝਾੜੂ ਦੀ ਗੱਲ ਕਰਨ ਲੱਗ ਪਏ। ਵੀਰਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਂਹ ਵਿਚ ਵੀ ਹਲਕੇ ਦੇ ਪਿੰਡ ਬਾ੍ਰਹਮਣ ਮਾਜਰਾ, ਮਦਵਾੜਾ, ਰੰਗੀਲਪੁਰ ਵਿਖੇ ਅਦਾਕਾਰ ਯੋਗਰਾਜ ਸਿੰਘ ਸਣੇ ਚੋਣ ਪ੍ਰਚਾਰ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਹਲਕੇ ਦਾ ਕੋਈ ਅਜਿਹਾ ਪਿੰਡ ਨਹੀ ਹੈ ਜਿੱਥੇ ਮੈਂ ਕਰੋੜ ਤੋਂ ਘੱਟ ਗਰਾਂਟ ਦਿੱਤੀ ਹੋਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਗੱਲਾਂ ਤਾਂ ਬਹੁਤ ਕਰਦੀ ਹੈ, ਤੁਸੀਂ ਦਿੱਲੀ ਜਾ ਕੇ ਵੇਖੋ, ਲੋਕ ਕੀ ਕਹਿੰਦੇ ਹਨ ਇਨ੍ਹਾਂ ਬਾਰੇ। ਉਨ੍ਹਾਂ ਕਿਹਾ ਕਿ ‘ਆਪ’ ਬਦਲਾਅ ਦੀਆਂ ਗੱਲਾਂ ਕਰਦੀ ਹੈ ਪਰ ਸ੍ਰੀ ਚਮਕੌਰ ਸਾਹਿਬ ਹਲਕੇ ਲਈ ਬਦਲਾਅ ਹੋ ਗਿਆ ਹੈ। ਇਸ ਦੌਰਾਨ ਅਦਾਕਾਰ ਯੋਗਰਾਜ ਸਿੰਘ ਨੇ ਕਾਂਗਰਸ ਪਾਰਟੀ ਦਾ ਹੱਥ ਮਜ਼ਬੁੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਪ੍ਰਾਪਤ ਹੋਵੇਗਾ।