ਅੰਮ੍ਰਿਤਸਰ, ਮੀਡੀਆ ਬਿਊੂਰੋ:
‘‘ਪੰਜਾਬ ਵਿਚ ਭਾਜਪਾ ਤੇ ਹੋਰਨਾਂ ਪਾਰਟੀਆਂ ਦਾ ਗੱਠਜੋੜ ਮਜ਼ਬੂਤ ਹੈ’’। ਇਹ ਪ੍ਰਗਟਾਵਾ ਕੇਂਦਰੀ ਹਰਦੀਪ ਸਿੰਘ ਪੁਰੀ ਨੇ ਕੀਤਾ ਹੈ। ਉਹ ਇੱਥੇ ਭਾਜਪਾ, ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਉਮੀਦਵਾਰਾਂ ਦੇ ਪੱਖ ਵਿਚ ਪ੍ਰਚਾਰ ਲਈ ਬਾਗ਼ ਰਾਮਾਨੰਦ ਸਥਿਤ ਅਖਾੜਾ ਨਿਰਵਾਣਸਰ ਵਿਚ ਪੁੱਜੇ ਸਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਰਾਸ਼ਟਰਵਾਦੀ ਹਨ, ਕੈਪਟਨ ਡੇਰਾ ਬਾਬਾ ਨਾਨਕ ਗਏ ਤਾਂ ਪਾਕਿਸਤਾਨੀ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਮਿਲਣ ਤੋਂ ਮਨ੍ਹਾ ਕਰ ਦਿੱਤਾ ਸੀ। ਜਦਕਿ ਨਵਜੋਤ ਸਿੱਧੂ ਨੇ ਬਾਜਵੇ ਨਾਲ ਜੱਫੀ ਪਾਈ ਸੀ। ਉਨ੍ਹਾਂ ਅੱਗੇ ਦੱਸਿਆ, ‘‘ਕੈਪਟਨ ਤੇ ਮੈਂ ਬੱਸ ਵਿਚ ਸਵਾਰ ਸਾਂ, ਉਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਏ ਅਤੇ ਪੁੱਛਣ ਲੱਗੇ ਅਖੇ ‘ਸਾਡਾ ਸਿੱਧੂ’ ਕਿੱਥੇ ਹੈ? ਇਮਰਾਨ ਨੇ ਕੈਪਟਨ ਨੂੰ ਫੋਨ ਕਰ ਕੇ ਸਿੱਧੂ ਨੂੰ ਕੈਬਨਿਟ ਵਿਚ ਸ਼ਾਮਲ ਕਰਨ ਲਈ ਆਖਿਆ ਸੀ।
ਪੁਰੀ ਨੇ ਅੱਗੇ ਕਿਹਾ ਕਿ ਸਾਡੇ ਮੁਲਕ ਵਿਚ ਪੇਂਡੂ ਵਿਕਾਸ ਦੀ ਦਰ 6.6 ਫ਼ੀਸਦੀ ਹੈ ਜਦਕਿ ਪੰਜਾਬ ਵਿਚ ਸਿਰਫ਼ 2 ਫ਼ੀਸਦੀ ਹੈ। ਸਿਹਤ ਖੇਤਰ ਦੀ ਹਾਲਤ ਠੀਕ ਨਹੀਂ। ਸੂਬੇ ਦੇ ਪੰਜ ਸਾਲ ਤਕ ਦੀ ਉਮਰ ਦੇ ਬੱਚੇ ਕਮਜ਼ੋਰ ਹਨ। ਅੱਠਵੀਂ ਜਮਾਤ ਪਾਸ ਕਰਨ ਤੋਂ ਬਾਅਦ ਮਾਂ-ਬਾਪ ਕਰਜ਼ਾ ਲੈ ਕੇ ਜਾਂ ਜ਼ਮੀਨ ਵੇਚ ਕੇ ਉਨ੍ਹਾਂ ਨੂੰ ਵਿਦੇਸ਼ ਭੇਜ ਦਿੰਦੇ ਹਨ। ਇਨ੍ਹਾਂ ਸਿਆਸਤਦਾਨਾਂ ਨੇ ਸਾਡੇ ਤੋਂ ਇਕ ਪੀੜ੍ਹੀ ਖੋਹ ਲਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਲਈ ਇੰਫ੍ਰਾਸਟਰਕਚਰ ਪ੍ਰੋਜੈਕਟ ਵਿਚ ਅਗਲੇ ਸਾਲ 35 ਫ਼ੀਸਦੀ ਵਾਧਾ ਹੋਵੇਗੀ, ਮੌਜੂਦਾ ਸਮੇਂ ਵਿਚ ਇਹ ਸਾਢੇ ਪੰਜ ਲੱਖ ਕਰੋੜ ਹੈ। ਅਗਲੇ ਸਾਲ ਸਾਢੇ 7 ਲੱਖ ਕਰੋੜ ਹੋਵੇਗਾ। ਪੰਜਾਬ ਵਿਚ ਸਾਡੀ ਸਰਕਾਰ ਬਣਦੀ ਹੈ ਤਾਂ ਅਗਲੇ 5 ਸਾਲਾਂ ਦੌਰਾਨ ਇਕ ਲੱਖ ਕਰੋੜ ਰੁਪਿਆ ਇੰਫ੍ਰਾਸਟਰਕਚਰ ਦੇ ਵਿਕਾਸ ਵਿਚ ਲਗਾਵਾਂਗੇ।
ਕੇਂਦਰ ਪੈਸਾ ਭੇਜਦਾ ਹੈ, ਪੰਜਾਬ ਆਪਣਾ ਯੋਗਦਾਨ ਨਹੀਂ ਦਿੰਦਾ
ਪੁਰੀ ਨੇ ਕਿਹਾ ਕਿ ਕੋਰੋਨਾ ਦੌਰ ਵਿਚ ਕੇਂਦਰ ਸਰਕਾਰ ਨੇ ਪੰਜਾਬ ਵਿਚ 41 ਆਕਸੀਜਨ ਪਲਾਂਟ ਲਵਾਏ। ਇਨ੍ਹਾਂ ਵਿੱਚੋਂ ਪੰਜ ਅੰਮ੍ਰਿਤਸਰ ਨੂੰ ਦਿੱਤੇ ਗਏ। ਕੇਂਦਰ ਨੇ ਕਈ ਯੋਜਨਾਵਾਂ ਖ਼ਾਤਰ ਪੈਸਾ ਪੰਜਾਬ ਵਿਚ ਭੇਜਿਆ ਪਰ ਸੂਬਾ ਸਰਕਾਰ ਨੇ ਆਪਣਾ ਹਿੱਸਾ ਇਸ ਵਿਚ ਨਹੀਂ ਪਾਇਆ। ਪੰਜਾਬ ’ਤੇ ਇਸ ਵਕਤ 2 ਲੱਖ 81 ਹਜਾਰ ਦਾ ਕਰਜ਼ਾ ਹੈ, ਇਹ ਹੋਰ ਵੱਧ ਰਿਹਾ ਹੈ।
ਕਾਂਗਰਸ ਨੇ ਵੈਕਸੀਨ ’ਤੇ ਮੁਨਾਫਾਖ਼ੋਰੀ ਕੀਤੀ
ਰਾਹੁਲ ਗਾਧੀ ਦਾ ਨਾਂ ਲਏ ਬਗੈਰ ਪੁਰੀ ਨੇ ਕਿਹਾ ਕਿ ਉਹ ਪੀਐੱਮ ਮੋਦੀ ਤੋਂ ਪੁੱਛਦੇ ਹਨ ਕਿ ਬੱਚਿਆਂ ਦੀ ਵੈਕਸੀਨ ਕਿੱਥੇ ਹੈ। ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਹੈ, ਉੱਥੇ ਵੈਕਸੀਨ ਖ਼ਰਾਬ ਕਰ ਦਿੱਤੀ ਗਈ। ਫਿਰ ਦੇਖੋ, ਪੰਜਾਬ ਵਿਚ ਕਾਂਗਰਸ ਸਰਕਾਰ ਨੇ ਵੈਕਸੀਨ ਦੀ ਮੁਨਾਫਾਖੋਰੀ ਕੀਤੀ। ਕੇਂਦਰ ਨੇ ਕੋਰੋਨਾ ਸਮੇਂ ਨਾ-ਸਿਰਫ਼ ਵੈਕਸੀਨ ਮੁਫਤ ਦਿੱਤੀ, ਸਗੋਂ 80 ਕਰੋੜ ਤੋਂ ਵੱਧ ਲੋਕਾਂ ਨੂੰ 3 ਵਕਤ ਦਾ ਖਾਣਾ ਪਹੁੰਚਾਇਆ।
ਕੇਜਰੀਵਾਲ ਨੇ ਦਿੱਲੀ ’ਚ ਜਗ੍ਹਾ-ਜਗ੍ਹਾ ਸ਼ਰਾਬ ਦੇ ਠੇਕੇ ਖੁਲ੍ਹਵਾਏ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ‘ਦਿੱਲੀ ਮਾਡਲ’ ਬਾਰੇ ਪੁਰੀ ਨੇ ਕਿਹਾ ਕਿ ਦਿੱਲੀ ਦੀ ਹਰ ਗਲੀ ਵਿਚ ਸ਼ਰਾਬ ਦਾ ਠੇਕਾ ਖੁੱਲ੍ਹ ਗਿਆ ਹੈ। ਸਿਹਤ ਸਿਸਟਮ ਠੀਕ ਨਹੀਂ। ਦਿੱਲੀ ਦੇ ਮੁਹੱਲਾ ਕਲੀਨਿਕ ਕਿੱਥੇ ਗਏ? ਮਹਾਮਾਰੀ ਕਾਲ ਵਿਚ ਉੱਤਰ ਪ੍ਰਦੇਸ਼ ਨੂੰ ਜ਼ਿਆਦਾ ਆਕਸੀਜਨ ਦੇਣ ਤੇ ਦਿੱਲੀ ਨੂੰ ਘੱਟ ਸਪਲਾਈ ਦੇਣ ਦਾ ਕੇਜਰੀਵਾਲ ਦੋਸ਼ ਲਾਉਂਦੇ ਸਨ ਕੀ ਉਹ ਨਹੀਂ ਜਾਣਦੇ ਕਿ ਉੱਤਰ ਪ੍ਰਦੇਸ਼ ਦੀ ਅਬਾਦੀ ਵੀਹ ਕਰੋੜ ਹੈ ਤੇ ਦਿੱਲੀ ਦੀ ਦੋ ਕਰੋੜ। ਕੇਜਰੀਵਾਲ ਝੂਠ ਬੋਲ ਰਹੇ ਹਨ।