Punjab Politics : ਚੋਣ ਪ੍ਰਚਾਰ ਦੌਰਾਨ ‘ਆਪ’ ਆਗੂ ਤੇ ਵਿਧਾਇਕ ਦੀ ਪਤਨੀ ਆਪਸ ’ਚ ਖਹਿਬੜੇ, ਮਾਮਲਾ ਥਾਣੇ ਪੁੱਜਾ

ਫ਼ਤਹਿਗੜ੍ਹ ਸਾਹਿਬ, ਮੀਡੀਆ ਬਿਊਰੋ:

ਨਗਰ ਕੌਂਸਲ ਦੇ ਵਾਰਡ ਨੰਬਰ 13 ਵਿਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਆਮ ਆਦਮੀ ਪਾਰਟੀ ਦੀ ਕੌਂਸਲਰ ਦੇ ਪਤੀ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਅਤੇ ਸਮਰਥਕਾਂ ਵਿਚ ਚੋਣ ਪ੍ਰਚਾਰ ਦੌਰਾਨ ਤਕਰਾਰ ਹੋ ਗਈ।

ਮਾਮਲਾ ਇਹ ਹੈ ਕਿ ਆਮ ਆਦਮੀ ਪਾਰਟੀ ਸਰਹਿੰਦ ਦੇ ਉੁਪ ਇੰਚਾਰਜ ਤੇ ਵਾਰਡ ਨੰਬਰ 13 ਦੀ ਕੌਂਸਲਰ ਆਸ਼ਾ ਰਾਣੀ ਦੇ ਪਤੀ ਰਮੇਸ਼ ਕੁਮਾਰ ਸੋਨੂੰ ਪਾਰਟੀ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਸਨ। ਸਾਹਮਣੇ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਤੇ ਕਾਂਗਰਸ ਸਮਰਥਕ ਪ੍ਰਚਾਰ ਕਰਦੇ ਆ ਰਹੇ ਸਨ। ਉਸ ਸਮੇਂ ਰਮੇਸ਼ ਸੋਨੂੰ ਨੇ 2017 ਦੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਹੋਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ।

ਇਸ ਤੋਂ ਭੜਕੇ ਕਾਂਗਰਸ ਸਮਰਥਕਾਂ ਨੇ ਸੋਨੂੰ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਫਿਰ ਕੁਝ ਕਾਂਗਰਸੀ ਸਮਰਥਕਾਂ ਨੇ ਉਨ੍ਹਾਂ ਨੂੁੰ ਹੱਥੋਪਾਈ ਕਰਨ ਤੋਂ ਰੋਕ ਲਿਆ। ਇਸ ਤੋਂ ਬਾਅਦ ਪੰਚਾਇਤੀ ਗੁਰਦੁਆਰਾ ਹਮਾਯੂੰਪੁਰ ਵਿਚ ਪੁੱਜੀ ਫਲਾਇੰਗ ਸਕੁਐਡ ਟੀਮ ਰਮੇਸ਼ ਸੋਨੂੰ ਨੂੰ ਸਰਹਿੰਦ ਥਾਣੇ ਲੈ ਗਈ। ਉਥੇ ‘ਆਪ’ ਆਗੂ ਸੋਨੂੰ ਨੇ ਖ਼ੁਦ ਨੂੰ ਨਿਰਦੋਸ਼ ਦੱਸਦਿਆਂ ਫੇਸਬੁੱਕ ’ਤੇ ਬਣਾਈਆਂ ਲਾਈਵ ਵੀਡੀਓ ਦਿਖਾ ਦਿੱਤੀਆਂ।

ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਵਾਪਸ ਭੇਜ ਦਿੱਤਾ। ‘ਆਪ’ ਦੇ ਸਮਰਥਕਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਨੂੰ ਪ੍ਰਚਾਰ ਤੋਂ ਰੋਕਣ ਲਈ ਪਰਚਾ ਦਰਜ ਕਰਵਾਇਆ ਜਾ ਸਕਦਾ ਹੈ। ਉਹ ਇਸ ਵਿਰੁੱਧ ਚੋਣ ਕਮਿਸ਼ਨ ਅਤੇ ਉੱਚ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਕਰਨਗੇ ਕਿ ਜੇ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਜਾਂ ਵਰਕਰ ਦੀ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕਾਂਗਰਸ ਦੇ ਅਹੁਦੇਦਾਰ ਹੋਣਗੇ।

Share This :

Leave a Reply