ਪੰਜਾਬ ਪੁਲਿਸ ਨੇ ਇੱਕ ਹੋਰ ਸੰਭਾਵੀ ਅੱਤਵਾਦੀ ਹਮਲਾ ਕੀਤਾ ਨਾਕਾਮ

ਚੰਡੀਗੜ੍ਹ (ਮੀਡੀਆ ਬਿਊਰੋ) ਵਿਦੇਸ਼ੀ ਅੱਤਵਾਦੀ ਸੰਗਠਨਾਂ ਨਾਲ ਜੁੜਿਆ ਅੱਤਵਾਦੀ ਸਰੂਪ ਸਿੰਘ ਜੋ ਕਿ ਤਰਨਤਾਰਨ ਦੇ ਪਿੰਡ ਜੌਹਲ ਧਾਈਵਾਲਾ ਦਾ ਰਹਿਣ ਵਾਲਾ ਹੈ, ਦੀ ਗਿ੍ਰਫ਼ਤਾਰੀ ਨਾਲ ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਵਿੱਚ ਇੱਕ ਹੋਰ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਅੱਜ ਇੱਥੇ ਦੱਸਿਆ ਕਿ ਪੁਲਿਸ ਵੱਲੋਂ ਉਸ ਪਾਸੋਂ ਚੀਨ ਦੇ ਬਣੇ ਪੀ-86 ਮਾਰਕੇ ਦੇ 2 ਜੰਿਦਾ ਹੱਥਗੋਲੇ ਵੀ ਬਰਾਮਦ ਕੀਤੇ ਗਏ ਹਨ। ਡੀਜੀਪੀ ਨੇ ਦੱਸਿਆ ਕਿ ਸਰੂਪ ਸਿੰਘ ਨੂੰ ਤਰਨਤਾਰਨ ਪੁਲਿਸ ਵੱਲੋਂ ਸੋਮਵਾਰ ਨੂੰ ਅੰਮਿ੍ਰਤਸਰ-ਹਰੀਕੇ ਰੋਡ ‘ਤੇ ਇੱਕ ਚੌਕੀ ਵਿਖੇ ਸੱਕ ਦੇ ਆਧਾਰ ‘ਤੇ ਫੜਿਆ ਗਿਆ ਸੀ।

ਇਹ ਗਿ੍ਰਫ਼ਤਾਰੀ ਉਸ ਸਮੇਂ ਹੋਈ ਹੈ ਜਦੋਂ ਪੰਜਾਬ ਵਿੱਚ ਹੱਥਗੋਲਿਆਂ ਅਤੇ ਆਰਡੀਐਕਸ ਨਾਲ ਭਰੇ ਟਿਫਿਨ ਬਾਕਸਾਂ ਤੋਂ ਇਲਾਵਾ ਹੋਰ ਹਥਿਆਰ ਅਤੇ ਗੋਲੀ ਸਿੱਕੇ ਦੀ ਬਰਾਮਦਗੀ ਹੋ ਰਹੀ ਹੈ, ਜੋ ਕਿ ਵਿਦੇਸ਼ ਆਧਾਰਤ ਅੱਤਵਾਦੀ ਆਗੂਆਂ ਅਤੇ ਦੇਸ ਵਿਰੋਧੀ ਅਨਸਰਾਂ ਵੱਲੋਂ ਸਰਹੱਦੀ ਸੂਬੇ ਦੀ ਸਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀਆਂ ਵੱਡੀਆਂ ਕੋਸ਼ਿਸ਼ਾਂ ਦਾ ਸੰਕੇਤ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ 8 ਅਗਸਤ, 2021 ਨੂੰ, ਅੰਮਿ੍ਰਤਸਰ ਦਿਹਾਤੀ ਪੁਲਿਸ ਨੇ ਲੋਪੋਕੇ ਦੇ ਪਿੰਡ ਦੱਲੇਕੇ ਤੋਂ ਟਿਫਿਨ ਬੰਬ ਦੇ ਨਾਲ ਨਾਲ ਉਪਰੋਕਤ ਮਾਰਕੇ ਨਾਲ ਮਿਲਦੇ ਜੁਲਦੇ ਪੰਜ ਹੱਥਗੋਲੇ ਬਰਾਮਦ ਕੀਤੇ ਸਨ ਜਦੋਂ ਕਿ ਸਟੇਟ ਸਪੈਸਲ ਆਪਰੇਸਨ ਸੈੱਲ, ਅੰਮਿ੍ਰਤਸਰ ਵੱਲੋਂ ਵੀ 16 ਅਗਸਤ, 2021 ਨੂੰ ਅੰਮਿ੍ਰਤਪਾਲ ਸਿੰਘ ਅਤੇ ਸੰਮੀ ਕੋਲੋਂ ਹੋਰ ਹਥਿਆਰਾਂ ਸਮੇਤ ਉਪਰੋਕਤ ਮਾਰਕੇ ਅਤੇ ਮਾਡਲ (ਪੀ-86) ਦੇ ਦੋ ਹੱਥਗੋਲੇ ਬਰਾਮਦ ਕੀਤੇ ਗਏ ਸਨ।

ਇਸੇ ਤਰਾਂ, ਕਪੂਰਥਲਾ ਪੁਲਿਸ ਵੱਲੋਂ 20 ਅਗਸਤ, 2021 ਨੂੰ ਫਗਵਾੜਾ ਤੋਂ ਗੁਰਮੁਖ ਸਿੰਘ ਬਰਾੜ ਅਤੇ ਉਸ ਦੇ ਸਾਥੀ ਪਾਸੋਂ ਇਸੇ ਤਰਾਂ ਦੇ ਦੋ ਜਿੰਦਾ ਹੱਥਗੋਲੇ, ਇੱਕ ਜੰਿਦਾ ਟਿਫਿਨ ਬੰਬ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਸੀ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਸਰੂਪ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ਸੋਸਲ ਮੀਡੀਆ ਰਾਹੀਂ ਵਿਦੇਸੀ ਅਧਾਰਤ ਅੱਤਵਾਦੀ ਸੰਚਾਲਕਾਂ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਨਾਂ ਨੇ ਉਸ ਨੂੰ ਹੋਰ ਕੱਟੜਪੰਥੀ ਬਣਾਇਆ ਅਤੇ ਪੰਜਾਬ ਵਿੱਚ ਅੱਤਵਾਦੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਲਈ ਪ੍ਰੇਰਿਤ ਕੀਤਾ। ਡੀਜੀਪੀ ਨੇ ਦੱਸਿਆ ਕਿ ਸਰੂਪ ਨੇ ਅੱਗੇ ਖੁਲਾਸਾ ਕੀਤਾ ਕਿ ਉਸ ਦੇ ਵਿਦੇਸ਼ੀ ਸੰਚਾਲਕਾਂ ਨੇ ਉਸ ਲਈ 2 ਹੱਥਗੋਲਿਆਂ ਦੀ ਖੇਪ ਦਾ ਪ੍ਰਬੰਧ ਕੀਤਾ। ਉਹਨਾਂ ਅੱਗੇ ਦੱਸਿਆ ਕਿ ਸਰੂਪ ਪਹਿਲਾਂ ਹੀ ਅੰਮਿ੍ਰਤਸਰ ਅਤੇ ਲੁਧਿਆਣਾ ਵਿੱਚ ਕੁਝ ਸੰਵੇਦਨਸੀਲ ਟਾਰਗੇਟਾਂ ਦੀ ਰੈਕੀ ਕਰ ਚੁੱਕਾ ਸੀ।

Share This :

Leave a Reply