ਚੰਡੀਗੜ੍ਹ, ਮੀਡੀਆ ਬਿਊਰੋ:
ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀਆਂ ਨਵੀਆਂ ਪਾਬੰਦੀਆਂ ਲਗਾਈਆਂ ਹਨ। ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਦੁਆਰਾ ਨਿੱਜੀ ਅਤੇ ਸਰਕਾਰੀ ਖੇਤਰ ਦੇ ਬੈਂਕਾਂ ਲਈ ਨਵੀਂ ਕੋਵਿਡ-19 ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਹਨਾਂ ਹਦਾਇਤਾਂ ਦੇ ਅਨੁਸਾਰ ਪ੍ਰਾਈਵੇਟ ਅਤੇ ਸਰਕਾਰੀ ਬੈਂਕ ਪੂਰੀ ਤਰ੍ਹਾਂ ਟੀਕਾਕਰਣ (ਦੂਜੀ ਖੁਰਾਕ) ਬਾਲਗ ਵਿਅਕਤੀਆਂ (ਉਨ੍ਹਾਂ ਦੇ ਕਰਮਚਾਰੀਆਂ ਸਮੇਤ) ਜਾਂ ਸਿਹਤ ਪ੍ਰੋਟੋਕੋਲ ਦੇ ਅਨੁਸਾਰ ਦੂਜੀ ਖੁਰਾਕ ਲਈ ਨਾ ਹੋਣ ਵਾਲੇ ਵਿਅਕਤੀਆਂ ਨੂੰ ਬੈਂਕ ‘ਚ ਦਾਖਲੇ ਦੀ ਆਗਿਆ ਨਹੀਂ ਹੋਵੇਗੀ।
ਇਸ ਲਈ, ਕਨਵੀਨਰ, ਐਸ.ਐਲ.ਬੀ.ਸੀ.-ਪੰਜਾਬ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਹਦਾਇਤਾਂ ਨੂੰ ਪੰਜਾਬ ਰਾਜ ਦੇ ਸਾਰੇ ਬੈਂਕਾਂ ਵਿੱਚ ਧਿਆਨ ਨਾਲ ਪਾਲਣਾ ਕਰਨ ਲਈ ਸਰਕੂਲੇਟ ਕਰਨ। ਇਹ ਪ੍ਰਮੁੱਖ ਸਕੱਤਰ ਵਿੱਤ, ਵਿੱਤ ਵਿਭਾਗ, ਸਰਕਾਰ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਜਾ ਰਿਹਾ ਹੈ।