ਜਲੰਧਰ, ਮੀਡੀਆ ਬਿਊਰੋ:
ਵੋਟਿੰਗ ਲਈ ਸਿਰਫ਼ 17 ਦਿਨ ਬਚੇ ਹਨ। ਜੇ ਵੋਟਰ ਸੂਚੀ ਵਿਚ ਕਿਸੇ ਦਾ ਨਾਂ ਨਹੀਂ ਹੈ ਜਾਂ ਫਿਰ ਨਵਾਂ ਵੋਟਰ ਕਾਰਡ ਨਹੀਂ ਮਿਲਿਆ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ। ਚੋਣ ਕਮਿਸ਼ਨ ਨੇ ਇਸ ਲਈ ਵੋਟਰ ਹੈਲਪਲਾਈਨ ਐਪ ਬਣਾਈ ਹੈ। ਇਸ ਐਪ ’ਤੇ ਬੂਥ ਤੋਂ ਲੈ ਕੇ ਵੋਟਿੰਗ ਤਕ ਬਾਰੇ ਸਮੁੱਚੀ ਜਾਣਕਾਰੀ ਮਿਲ ਜਾਵੇਗੀ।
ਜੇ ਵੋਟਰ ਕਾਰਡ ਜਾਂ ਵੋਟ ਨੂੰ ਲੈ ਕੇ ਕੋਈ ਪਰੇਸ਼ਾਨੀ ਹੈ ਤਾਂ ਉਸ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ। ਇਸੇ ਐਪ ’ਤੇ ਤੁਸੀਂ ਚੋਣਾਂ ਨਾਲ ਸਬੰਧਤ ਸ਼ਿਕਾਇਤ ਦਰਜ ਕਰਵਾਉਣ ਤੋਂ ਲੈ ਕੇ, ਨਾਮਜ਼ਦਗੀ ਤੇ ਉਮੀਦਵਾਰ ਆਦਿ ਬਾਰੇ ਜਾਣਕਾਰੀ ਹਾਸਿਲ ਕਰ ਸਕੋਗੇ। ਇਸ ਐਪ ਦੇ ਜ਼ਰੀਏ ਨਾਲ ਵੋਟਰ ਸੂਚੀ ਵਿਚ ਨਾਂ ਲੱਭਿਆ ਜਾ ਸਕਦਾ ਹੈ।
ਐਪ ਨੂੰ ਗੂਗਲ ਪਲੇਅਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇੱਥੋਂ ਕੀਤੀ ਜਾਣ ਵਾਲੀ ਸ਼ਿਕਾਇਤ ਦਾ ਹੱਲ ਕੁਝ ਪਲਾਂ ਵਿਚ ਹੁੰਦਾ ਹੈ। ਨਾਲ ਹੀ ਇੱਥੋਂ ਡਿਜੀਟਲ ਵੋਟਰ ਕਾਰਡ ਵੀ ਹਾਸਿਲ ਕੀਤੇ ਜਾ ਸਕਣਗੇ। ਇਸ ਐਪ ’ਤੇ ਚੋਣਾਂ ਤੋਂ ਸ਼ੁਰੂ ਹੋ ਕੇ ਹੋਰ ਕਿਸਮ ਦਾ ਡੈਟਾ ਵੀ ਅਪਡੇਟ ਰਹਿੰਦਾ ਹੈ। ਅਜਿਹੇ ਵਿਚ ਦਫ਼ਤਰਾਂ ਦੇ ਚੱਕਰ ਮਾਰਨ ਦੀ ਜ਼ਰੂਰਤ ਨਹੀਂ ਰਹੇਗੀ।