ਜਲੰਧਰ, ਮੀਡੀਆ ਬਿਊਰੋ:
ਸਾਬਕਾ ਐੱਮਪੀ ਜਾਂ ਕੈਬਨਿਟ ਮੰਤਰੀ ਰਹਿ ਚੁੱਕੇ ਮੋਹਿੰਦਰ ਸਿੰਘ ਕੇਪੀ ਕਾਂਗਰਸ ਦੀ ਰਾਜਨੀਤੀ ‘ਚ ਉਲਝੇ ਰਹੇ ਤੇ ਹੁਣ ਉਸ ਦਾ ਸਿਆਸੀ ਭਵਿੱਖ ਲਟਕ ਗਿਆ ਹੈ।ਪਹਿਲਾਂ ਪਾਰਟੀ ਕੇਪੀ ਨੂੰ ਵੈਸਟ ਹਲਕੇ ਤੋਂ ਚੋਣਾਂ ਲਡ਼ਾਉਣ ਦੀ ਤਿਆਰੀ ਕਰ ਰਹੀ ਸੀ। ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਰੀਬੀ ਰਿਸ਼ਤੇਦਾਰ ਕੇਪੀ ਨੂੰ ਵੀ ਵਿਸ਼ਵਾਸ ਸੀ ਕੀ ਉਸ ਨੂੰ ਉੱਥੋਂ ਹੀ ਟਿਕਟ ਮਿਲੇਗੀ। ਇਸ ਹਲਕੇ ਤੋਂ ਉਸ ਦੇ ਪਿਤਾ ਦਰਸ਼ਨ ਸਿੰਘ ਕੇਪੀ ਜਿੱਤਦੇ ਰਹੇ ਹਨ, ਪਰ 2012 ਵਿਧਾਨ ਸਭਾ ਚੋਣਾਂ ‘ਚ ਕੇਪੀ ਦੀ ਪਤਨੀ ਸੁਮਨ ਕੇਪੀ ਨੂੰ ਹਰਾਉਣ ਤੋਂ ਬਾਅਦ 2017 ‘ਚ ਪਾਰਟੀ ਨੇ ਇਸ ਸੀਟ ਤੋਂ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਬਣਾ ਦਿੱਤਾ ਸੀ ਤੇ ਰਿੰਕੂ ਜਿੱਤ ਗਏ। ਇਸ ਤੋਂ ਪਹਿਲਾਂ 2009 ‘ਚ ਕੇਪੀ ਜਲੰਧਰ ਦੇ ਐੱਮਪੀ ਬਣੇ ਸੀ, ਜਿਸ ਦੇ ਚਲਦਿਆ 2012 ‘ਚ ਉਸਦੀ ਥਾਂ ‘ਤੇ ਉਸਦੀ ਪਤਨੀ ਨੂੰ ਟਿਕਟ ਦਿੱਤਾ ਗਿਆ ਸੀ। ਪਤਨੀ ਦੇ ਚੋਣਾਂ ਹਾਰਨ ਤੋਂ ਬਾਅਦ ਕੇਪੀ ਨੂੰ ਜਲੰਧਰ ਤੋਂ ਹੁਸ਼ਿਆਰਪੁਰ ਤੇ ਹੁਸ਼ਿਆਰਪੁਰ ਤੋਂ ਬਾਅਦ ਆਦਮਪੁਰ ਭੇਜ ਦਿੱਤਾ ਗਿਆ। 2017 ਦੀਆਂ ਚੋਣਾਂ ਕੇਪੀ ਨੇ ਆਦਮਪੁਰ ਤੋਂ ਲਡ਼ੀਆਂ ਤੇ ਹਾਰ ਗਏ।
ਹਾਲ ਹੀ ‘ਚ ਰਾਹੁਲ ਗਾਂਧੀ ਨੇ ਆਪਣੇ ਦੌਰੇ ਦੌਰਾਨ ਕੇਪੀ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਨ੍ਹਾਂ ਦੀ ਜ਼ਰੂਰ ਮਦਦ ਕਰਨਗੇ। ਹਾਲਾਂਕਿ ਉਸ ਨੂੰ ਅੰਤ ਤੱਕ ਲਟਕਾਇਆ ਗਿਆ। ਸੁਖਵਿੰਦਰ ਕੋਟਲੀ ਨੇ ਵੀ ਹੰਗਾਮੇ ਦੇ ਮੱਦੇਨਜ਼ਰ ਪਾਰਟੀ ਨੂੰ ਸੁਨੇਹਾ ਦਿੱਤਾ ਸੀ ਕਿ ਉਨ੍ਹਾਂ ਨਾਮਜ਼ਦਗੀਆਂ ਦੇ ਦੋ ਸੈੱਟ ਤਿਆਰ ਕਰ ਲਏ ਹਨ। ਇੱਕ ਕਾਂਗਰਸੀ ਉਮੀਦਵਾਰ ਵਜੋਂ ਅਤੇ ਦੂਜਾ ਆਜ਼ਾਦ ਵਜੋਂ। ਜੇਕਰ ਕਾਂਗਰਸ ਨੇ ਕੇਪੀ ਨੂੰ ਉਮੀਦਵਾਰ ਬਣਾਇਆ ਹੁੰਦਾ ਤਾਂ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਕੀਤੀ ਹੁੰਦੀ। ਇਸ ਨਾਲ ਉਨ੍ਹਾਂ ਨੂੰ ਪਾਰਟੀ ‘ਤੇ ਦਬਾਅ ਬਣਾਉਣ ਦਾ ਮੌਕਾ ਮਿਲਿਆ ਅਤੇ ਅੰਤ ਵਿਚ ਉਹ ਨਾਮਜ਼ਦਗੀ ਭਰਨ ਵਿਚ ਸਫਲ ਹੋ ਗਏ।