ਮਾਨਸਾ, ਮੀਡੀਆ ਬਿਊਰੋ: ਲੰਬੇ ਸਮੇਂ ਤੋਂ ਸਰਦੂਲਗੜ੍ਹ ਹਲਕੇ ਵਿੱਚ ਕਾਂਗਰਸ ਦੀ ਟਿਕਟ ਨੂੰ ਲੈ ਕੇ ਵਰਕਰਾਂ ਦੀਆਂ ਘੜੀਆਂ ਉਦੋਂ ਖ਼ਤਮ ਹੋ ਗਈਆਂ ਜਦੋਂ ਕਾਂਗਰਸ ਵੱਲੋਂ ਜਾਰੀ ਕੀਤੀ ਨੇ ਸੋਚੀ ਵਿੱਚ ਬਿਕਰਮ ਸਿੰਘ ਮੋਫਰ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ। ਇਸ ਦੇ ਬਾਅਦ ਕਾਂਗਰਸ ਉਮੀਦਵਾਰ ਨੂੰ ਵਧਾਈਆਂ ਫੋਨ ਤੇ ਲਗਾਤਾਰ ਆਉਣ ਲੱਗੀਆਂ। ਇੱਥੇ ਜ਼ਿਕਰਯੋਗ ਹੈ ਕਿ ਜ਼ਿਆਦਾਤਰ ਦਿਲਚਸਪ ਟੱਕਰ ਕਾਂਗਰਸੀਆਂ ਤੇ ਅਕਾਲੀਆਂ ਵਿੱਚ ਹੁੰਦੀ ਰਹੀ ਹੈ ਪਰ ਇਸ ਵਾਰ ਭਾਜਪਾ, ਆਪ, ਸੰਯੁਕਤ ਸਮਾਜ ਮੋਰਚਾ ਵੱਲੋਂ ਵੀ ਆਪਣੇ ਉਮੀਦਵਾਰ ਮੈਦਾਨ ਚ ਉਤਾਰੇ ਜਾ ਚੁੱਕੇ ਹਨ।
ਅਕਾਲੀ ਦਲ ਵੱਲੋਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਲੜਕੇ ਦਿਲਰਾਜ ਸਿੰਘ ਭੂੰਦੜ, ਕਾਂਗਰਸ ਦੇ ਅਜੀਤ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਤੇ ਲੜਕੇ ਬਿਕਰਮ ਮੋਫਰ, ਭਾਜਪਾ ਵੱਲੋਂ ਜਗਜੀਤ ਸਿੰਘ ਮਿਲਖਾ, ਆਪ ਤੋਂ ਗੁਰਪ੍ਰੀਤ ਸਿੰਘ ਬਣਾਂਵਾਲੀ, ਸੰਯੁਕਤ ਸਮਾਜ ਮੋਰਚੇ ਤੋਂ ਛੋਟਾ ਸਿੰਘ ਮੀਆਂ ਨੂੰ ਉਤਾਰਿਆ ਜਾ ਚੁੱਕਿਆ ਹੈ।