ਬਰਨਾਲਾ, ਮੀਡੀਆ ਬਿਊਰੋ: ਪੰਜਾਬ ‘ਚ 2022 ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਪਰ ਸ਼ਹਿਰ ਬਰਨਾਲਾ ਦੀ ਟਿਕਟ ਨੂੰ ਲੈ ਕੇ ਬੀਤੇ ਦਿਨ ਤਕ ਭੂਚਾਲ ਪਿਆ ਹੋਇਆ ਸੀ। ਜਿੱਥੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਲੰਬੇ ਸਮੇਂ ਤੋਂ ਚੋਣਾਂ ਲੜ ਰਹੇ ਕੇਵਲ ਸਿੰਘ ਢਿੱਲੋਂ ਆਪਣੀ ਦਾਅਵੇਦਾਰੀ ਠੋਕ ਰਹੇ ਸਨ, ਉੱਥੇ ਹੀ ਨਵੇਂ ਚਿਹਰੇ ਮਨੀਸ਼ ਬਾਂਸਲ ਨੂੰ ਕਾਂਗਰਸ ਵੱਲੋਂ ਟਿਕਟ ਦੇ ਕੇ ਨਿਵਾਜਿਆ ਗਿਆ ਹੈ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ (Charanjit Singh Channi) ਵਿਧਾਨ ਸਭਾ ਹਲਕਾ ਬਰਨਾਲਾ ਭਦੌੜ ਐੱਸਸੀ ਤੋਂ ਚੋਣ ਲੜਨਗੇ।
ਸੂਤਰਾਂ ਮੁਤਾਬਕ ਅੱਜ ਤਪਾ ਦੇ ਐਸਡੀਐਮ ਦਫਤਰ ਵਿਖੇ 11 ਵਜੇ ਚਰਨਜੀਤ ਸਿੰਘ ਚੰਨੀ ਨਾਮਜ਼ਦਗੀ ਦਾਖ਼ਲ ਕਰਨਗੇ। ਜ਼ਿਲ੍ਹਾ ਪੁਲਿਸ ਮੁਖੀ ਐੱਸ ਐੱਸ ਪੀ ਅਲਕਾ ਮੀਨਾ, ਡੀਐੱਸਪੀ ਰਾਜੇਸ਼ ਸਨੇਹੀ ਸੁਰੱਖਿਆ ਦਾ ਜਾਇਜ਼ਾ ਲੈਂਦੇ ਹੋਏ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੂਜੇ ਪੜਾਅ ‘ਚ 20 ਫਰਵਰੀ ਨੂੰ ਹੋਣਗੀਆਂ ਤੇ 10 ਮਾਰਚ ਨੂੰ ਨਤੀਜੇ ਆਉਣਗੇ।