ਪੰਜਾਬ ਸਿੱਖਿਆ ਵਿਭਾਗ ਨੇ ਵੱਖ-ਵੱਖ ਅਸਾਮੀਆਂ ਲਈ ਭਰਤੀ ਦੀਆਂ ਤਰੀਕਾਂ ਵਿੱਚ ਵਾਧਾ ਕੀਤਾ

ਮੋਹਾਲੀ, ਮੀਡੀਆ ਬਿਊਰੋ:  

ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵਲੋਂ ਵੱਖ-ਵੱਖ ਮਿਤੀਆਂ ਨੂੰ ਜਾਰੀ ਕੀਤੇ ਭਰਤੀ ਇਸ਼ਤਿਹਾਰਾਂ ਦੀ ਆਖਰੀ ਤਰੀਕ 20 ਅਪ੍ਰੈਲ 2022 ਸੀ, ਨੂੰ ਵਧਾ ਕੇ 5 ਮਈ 2022 ਕਰ ਦਿੱਤਾ ਗਿਆ ਹੈ। ਦਰਅਸਲ ਸਿੱਖਿਆ ਵਿਭਾਗ ਨੇ 343 ਲੈਕਚਰਾਰ, 4161 ਮਾਸਟਰ ਕਾਡਰ ਅਤੇ 250 ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਨਵੀਆਂ/ਬੈਕਲਾਗ ਅਸਾਮੀਆਂ ਦੀ ਭਰਤੀ ਸੰਬੰਧੀ ਇਸ਼ਤਿਹਾਰ ਜਾਰੀ ਕਰ ਕੇ ਉਮੀਦਵਾਰਾਂ ਪਾਸੋਂ ਮਿਤੀ 20-04-2022 ਤਕ ਆਨਲਾਈਨ ਅਰਜ਼ੀਆਂ ਮੰਗੀਆਂ ਸਨ।

ਅਸਾਮੀਆਂ ਲਈ ਅਪਲਾਈ ਕਰਨ ਦੀ ਤਰੀਕ ‘ਚ ਵਾਧੇ ਸਮੇਤ ਹੋਰ ਹਦਾਇਤਾਂ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.educationrecruitmentboard.com ‘ਤੇ ਉਪਲਬਧ ਇਸ਼ਤਿਹਾਰ ਅਨੁਸਾਰ ਹੀ ਲਾਗੂ ਹੋਣਗੀਆਂ। ਉਮੀਦਵਾਰਾਂ ਵੱਲੋਂ ਪ੍ਰਾਪਤ ਬੇਨਤੀਆਂ ਅਨੁਸਾਰ ਅਪਲਾਈ ਕਰਨ ‘ਚ ਆ ਰਹੀਆਂ ਤਕਨੀਕੀ ਮੁਸ਼ਕਲਾਂ ਨੂੰ ਧਿਆਨ ‘ਚ ਰੱਖਦੇ ਹੋਏ ਹੁਣ ਆਨਲਾਈਨ ਅਪਲਾਈ ਕਰਨ ਦੀ ਮਿਤੀ ‘ਚ ਵਾਧਾ ਕੀਤਾ ਗਿਆ ਹੈ।

Share This :

Leave a Reply