Punjab Congress : ਪੰਜਾਬ ਕਾਂਗਰਸ ਦਾ ਵਧਿਆ ਕਲੇਸ਼ : ਹੁਣ ਇਸ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਮਨਜ਼ੂਰ ਨਹੀਂ

ਚੰਡੀਗੜ੍ਹ, ਮੀਡੀਆ ਬਿਊਰੋ:

ਕਾਂਗਰਸ ਦਾ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਤੋਂ ਤੋੜ ਵਿਛੋੜਾ ਕਰਨ ਤੋਂ ਬਾਅਦ ਪਾਰਟੀ ਦੀ ਮਜ਼ਬੂਤੀ ਲਗਾਤਾਰ ਕਮਜੋਰ ਹੁੰਦੀ ਨਜ਼ਰ ਆ ਰਹੀ ਹੈ। ਅੱਜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰਪਾਲ ਲਾਲੀ ਨੇ ਆਪਣੀ ਹੀ ਪਾਰਟੀ ਦੇ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਖਿਲਾਫ ਝੰਡਾ ਚੁੱਕਦਿਆਂ ਅਗਲੀਆਂ ਚੋਣਾਂ ਵਿਚ ਟਿਕਟ ਕੱਟਣ ਦੀ ਮੰਗ ਕਰ ਦਿੱਤੀ ਹੈ। ਜਿਲ੍ਹਾ ਪ੍ਰਧਾਨ ਨੇ ਬ੍ਰਹਮ ਮੋਹਿੰਦਰਾ ਖਿਲਾਫ ਆਪਣਾ ਇਤਰਾਜ ਪਾਰਟੀ ਅਬਜ਼ਰਵਰ ਹਰਸ਼ਵਰਧਨ ਸਿੰਘ ਰਾਠੌਰ ਅੱਗੇ ਖੁੱਲ ਕੇ ਜਾਹਿਰ ਕੀਤਾ ਹੈ।

ਪਾਰਟੀ ਅਰਜ਼ਰਵਰ ਸਾਹਮਣੇ ਸੰਬੋਧਲ ਕਰਦਿਆਂ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਰਿੰਦਰਪਾਲ ਲਾਲੀ ਨੇ ਕਿਹਾ ਕਿ ਪਟਿਆਲਾ ਸ਼ਹਿਰੀ ਤੇ ਦਿਹਾਤੀ ਹਲਕੇ ਤੋ ਬ੍ਰਹਮ ਮੋਹਿੰਦਰ ਮਨਜੂਰ ਨਹੀਂ ਹੈ, ਸਾਨੂੰ ਸਿਰਫ ਨਵਜੋਤ ਸਿੰਘ ਸਿੱਧੂ ਹੀ ਉਮੀਦਵਾਰ ਵਜੋਂ ਚਾਹੀਦਾ ਹੈ। ਜੋਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਰ ਸਕਦੇ ਹਨ ਤੇ ਇਸਤੋਂ ਇਲਾਵਾ ਕੋਈ ਕੈਪਟਨ ਨੂੰ ਨਹੀਂ ਹਰਾ ਸਕਦਾ ਹੈ। ਪ੍ਰਧਾਨ ਲਾਲੀ ਨੇ ਕਿਹਾ ਕਿ ਬ੍ਰਹਮ ਮੋਹਿੰਦਰਾ ਦੀ ਉਮੀਦਵਾਰੀ ਦਿਹਾਤੀ ਤੇ ਸ਼ਹਿਰੀ ਹਲਕੇ ਦੋਹਾਂ ਵਿਚ ਹੀ ਮਨਜੂਰ ਨਹੀਂ ਭਾਵੇਂ ਉਨਾ ਦੀ ਪ੍ਰਧਾਨਵੀ ਹੀ ਵਾਪਸ ਲੈ ਲਈ ਜਾਵੇ। ਪਾਰਟੀ ਅਬਜ਼ਰਵਰ ਵਲੋਂ ਸਰਕਟ ਹਾਊਸ ਵਿਚ ਕੀਤੀ ਗਈ ਬੈਠਕ ਦੀ ਵੀਡੀਓ ਵੀ ਵਾਇਰ ਹੋਈ ਹੈ ਜਿਸ ਵਿਚ ਜਿਲ੍ਹਾ ਸ਼ਹਿਰੀ ਪ੍ਰਧਾਨ ਨਰਿੰਦਰਪਾਲ ਲਾਲੀ ਵਲੋਂ ਕੈਬਨਿਟ ਮੰਤਰੀ ਦਾ ਖੁੱਲ ਕੇ ਵਿਰੋਧ ਕਰਦੇ ਦਿਖਾਈ ਦੇ ਰਹੇ ਹਨ।

ਪੰਜਾਬੀ ਜਾਗਰਣ ਨਾਲ ਗੱਲ ਕਰਦਿਆਂ ਪ੍ਰਧਾਨ ਨਰਿੰਦਰ ਲਾਲ ਨੇ ਕਿਹਾ ਕਿ ਪਟਿਆਲਾ ਦਿਹਾਤੀ ਜਾਂ ਸ਼ਹਿਰੀ ਹਲਕੇ ਦੇ ਲੋਕ ਲੋਕ ਬ੍ਰਹਮ ਮੋਹਿੰਦਰਾ ਨੂੰ ਉਮੀਦਵਾਰ ਵਜੋਂ ਨਹੀਂ ਦੇਖ ਰਹੇ ਹਨ, ਇਸ ਬਾਰੇ ਉਨਾਂ ਵਲੋਂ ਖੁਦ ਵੀ ਡੁੰਘਾਈ ਨਾਲ ਸਰਵੇ ਕੀਤਾ ਗਿਆ ਹੈ। ਲਾਲੀ ਨੇ ਕਿਹਾ ਕਿ ਪਟਿਆਲਾ ਸ਼ਹਿਰੀ ਹਲਕਾ ਕੈਪਟਨ ਅਮਰਿੰਦਰ ਸਿੰਘ ਦਾ ਹੋਣ ਕਾਰਨ ਸੈਂਸਟਿਵ ਹੈ ਤੇ ਇਸ ਹਲਕੇ ’ਤੇ ਮਜਬੂਤ ਉਮੀਦਵਾਰ ਦੀ ਲੋੜ ਹੈ। ਪਟਿਆਲਾ ਦਿਹਾਤੀ ਹਲਕੇ ਬਾਰੇ ਲਾਲੀ ਨੇ ਕਿਹਾ ਕਿ ਬ੍ਰਹਮ ਮੋਹਿੰਦਰਾ ਤੋਂ ਜੋ ਵੀ ਪੜਿਆ, ਲਿਖਿਆ ਤੇ ਇਮਾਨਦਾਰ ਉਮੀਦਵਾਰ ਮੈਦਾਨ ਵਿਚ ਹੋਵੇਗਾ ਉਸਦੀ ਡੱਟ ਕੇ ਮਦਦ ਕੀਤੀ ਜਾਵੇਗੀ। ਲਾਲੀ ਨੇ ਕਿਹਾ ਕਿ ਉਹ ਸਿਰਫ ਪਾਰਟੀ ਦੀ ਬਿਹਤਰੀ ਲਈ ਸਲਾਹ ਦੇ ਸਕਦੇ ਹਨ ਤੇ ਦਿੱਤੀ ਵੀ ਹੈ, ਅੱਗੇ ਫੈਸਲਾ ਪਾਰਟੀ ਹਾੲਕਮਾਂਡ ਹੱਥ ਹੈ।

Share This :

Leave a Reply