Punjab Assembly Elections 2022 : ਤਦ ਰੁਕੇਗਾ ਵਾਅਦੇ ਤੇ ਐਲਾਨ ਕਰਨ ਦਾ ਦਸਤੂਰ, ਜਦੋਂ ਬਣੇਗਾ ਸਖ਼ਤ ਕਾਨੂੰਨ

ਚੰਡੀਗੜ੍ਹ, ਮੀਡੀਆ ਬਿਊਰੋ:

ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦੀ ਸ਼ਾਇਰੀ ‘ਸਰਹੱਦ ਪਰ ਤਨਾਅ ਹੈ ਕਿਆ, ਕੁਛ ਪਤਾ ਕਰੋ, ਕਹੀਂ ਚੁਨਾਵ ਹੈ ਕਿਆ?’ ਚੋਣਾਂ ਵਾਲੇ ਸੂੁਬਿਆਂ ’ਤੇ ਸਟੀਕ ਬੈਠਦਾ ਹੈ। ਚੋਣਾਂ ਲਾਗੇ ਹੋਣ ਕਾਰਨ ਸਿਆਸੀ ਵਿਅਕਤੀ ਆਮ ਲੋਕਾਂ ਨਾਲ ਵਾਅਦੇ ਕਰਨ ਲੱਗਦੇ ਹਨ। ਵਾਅਦੇ ਵੀ ਇਹੋ-ਜਿਹੇ ਜੋ ਕਦੇ ਪੂਰੇ ਨਹੀਂ ਹੋ ਸਕਣੇ ਹੁੰਦੇ। ਇਨ੍ਹਾਂ ਵਾਅਦਿਆਂ ਦਾ ਦੌਰ ਚੋਣਾਂ ਦੌਰਾਨ ਚੱਲਦਾ ਆ ਰਿਹਾ ਹੈ। ਚੋਣਾਵੀ ਵਾਅਦਿਆਂ ਦੇ ਐਲਾਨ ਬੰਦ ਕਰਵਾਉਣ ਦੀ ਮੰਗ ਤਾਂ ਕਈ ਵਾਰ ਉੱਠੀ ਸੀ ਪਰ ਸਵਾਲ ਇਹ ਪੈਦਾ ਉੱਠਦਾ ਹੈ ਕਿ ਇਸ ਨੂੰ ਰੋਕੇਗਾ ਕੌਣ?

ਚੋਣ ਕਮਿਸ਼ਨ ਇਨ੍ਹਾਂ ਵਾਅਦਿਆਂ ’ਤੇ ਰੋਕ ਨਹੀਂ ਲਗਾ ਸਕਦਾ ਹੈ। ਅਦਾਲਤਾਂ ਤੋਂ ਵੀ ਸਿਆਸੀ ਵਿਅਕਤੀਆਂ ਦਾ ਮੂੰਹ ਬੰਦ ਨਹੀਂ ਕਰਵਾ ਹੁੰਦਾ। ਵਧੀਕ ਮੁੱਖ ਚੋਣ ਅਧਿਕਾਰੀ ਰਹੇ ਸੇਵਾ ਮੁਕਤ ਆਈਏਐੱਸ ਅਧਿਕਾਰੀ ਮਨਜੀਤ ਸਿੰਘ ਨਾਰੰਗ ਮੁਤਾਬਕ ਇਨ੍ਹਾਂ ਐਲਾਨਾਂ ਨੂੰ ਰੋਕਣਾ, ਨਾ ਤਾਂ ਚੋਣ ਕਮਿਸ਼ਨ ਦੇ ਵੱਸ ਵਿਚ ਹੈ ਤੇ ਨਾ ਹੀ ਕਿਸੇ ਅਦਾਲਤ ਦੇ। ਦਰਅਸਲ, ਸੰਵਿਧਾਨ ਵਿਚ ਸਿਆਸੀ ਪਾਰਟੀਆਂ ਦੇ ਐਲਾਨ ਰੋਕਣ ਦਾ ਕੋਈ ਜ਼ਿਕਰ ਨਹੀਂ ਹੈ। ਇਸੇ ਦਾ ਫ਼ਾਇਦਾ ਸਿਆਸੀ ਵਿਅਕਤੀ ਲੈਂਦੇ ਹਨ ਤੇ ਚੋਣਾਂ ਦੌਰਾਨ ਅਜਿਹੇ ਐਲਾਨ ਕਰਦੇ ਹਨ ਕਿ ਲੋਕਾਂ ਨੂੰ ਨਾ ਚਾਹੁੰਦੇ ਹੋਏ ਵੀ ਯਕੀਨ ਕਰਨਾ ਪੈਂਦਾ ਹੈ। ਨਾਰੰਗ ਮੁਤਾਬਕ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਵਿਚ ਬਦਲਣ ਦੀ ਮੰਗ ਹਰ ਪਾਰਟੀ ਕਰਦੀ ਹੈ। ਇਹ ਮੰਗ ਚੋਣ ਕਮਿਸ਼ਨ ਤੋਂ ਲੈ ਕੇ ਚੋਣ ਅਫਸਰ ਤਕ ਪੁੱਜਦੀ ਹੈ। 2017 ਵਿਚ ਜਦੋਂ ਮੈਂ ਚੋਣ ਵੇਖ ਰਿਹਾ ਸਾਂ, ਇਹੋ-ਜਿਹਾ ਪ੍ਰਸਤਾਵ ਆਇਆ ਸੀ। ਉਦੋਂ ਅਸੀਂ ਪ੍ਰਸਤਾਵ ਨੂੰ ਕੇਂਦਰ ਸਰਕਾਰ ਕੋਲ ਭੇਜ ਦਿੱਤਾ ਸੀ।

ਦਰਅਸਲ, ਸਿਆਸੀ ਪਾਰਟੀਆਂ ਦੇ ਚੋਣ ਮਨੋਰਥ-ਪੱਤਰ ਨੂੰ ਕਾਨੂੁੰਨੀ ਦਸਤਾਵੇਜ਼ ਬਣਾਉਣ ਨੂੰ ਲੈ ਕੇ ਪਹਿਲਾਂ ਲੋਕ ਸਭਾ ਵਿਚ ਕਾਨੂੰਨ ਬਣਾਉਣਾ ਪਵੇਗਾ। ਦਰਅਸਲ, ਕਾਨੂੰਨ ਤਾਂ ਲੋਕ ਸਭਾ ਹੀ ਬਣਾ ਸਕਦੀ ਹੈ, ਕੋਈ ਕਮਿਸ਼ਨ ਜਾਂ ਅਦਾਲਤ ਨਹੀਂ।

ਕਿਸ ਪਾਰਟੀ ਨੇ ਵਿਖਾਏ ਸੁਨਹਿਰੀ ਸੁਪਨੇ

ਅਰਵਿੰਦ ਕੇਜਰੀਵਾਲ

  • 18 ਸਾਲ ਤੋਂ ਉੱਪਰ ਔਰਤਾਂ ਨੂੰ ਹਰੇਕ ਮਹੀਨੇ 1000 ਰੁਪਏ ਭੱਤਾ ਦਿੱਤਾ ਜਾਵੇਗਾ।
  • ਹਰੇਕ ਪਰਿਵਾਰ ਨੂੁੰ 300 ਯੂਨਿਟ ਫ੍ਰੀ ਬਿਜਲੀ ਦਿੱਤੀ ਜਾਵੇਗੀ।
  • ਹਰ ਪਿੰਡ ’ਚ ਹਸਪਤਾਲ ਤੇ 16,000 ਮਹੀਨਾ ਕਲੀਨਿਕ ਬਣਾਏ ਜਾਣਗੇ।
  • ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ।
  • ਹਰ ਬੱਚੇ ਨੂੰ ਮੁਫ਼ਤ ਸਿੱਖਿਆ, ਪੇਸ਼ੇਵਰ ਕੋਰਸਾਂ ਲਈ ਮੁਫ਼ਤ ਕੋਚਿੰਗ।
  • ਪਰਿਵਾਰ ਦੇ ਹਰੇਕ ਮੈਂਬਰ ਲਈ ਮੁਫ਼ਤ ਇਲਾਜ ਤੇ ਉਨ੍ਹਾਂ ਬੱਚਿਆਂ ਨੂੰ ਵਿੱਤੀ ਮਦਦ ਮਿਲੇਗੀ, ਜੋ ਕਿ ਪੋਸਟ ਗ੍ਰੈਜੂਏਸ਼ਨ ਦੀ ਪਡ਼੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੇ ਹਨ।

ਨਵਜੋਤ ਸਿੱਧੂ ਦੇ ਐਲਾਨ

  • 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ ਹਰ ਮਹੀਨੇ 2000 ਰੁਪਏ ਭੱਤਾ ਤੇ ਸਾਲ ਦੌਰਾਨ 8 ਸਿਲੰਡਰ ਮੁਫ਼ਤ।
  • 5ਵੀਂ ਪਾਸ ਕੁਡ਼ੀ ਨੂੰ ਪੰਜ ਹਜ਼ਾਰ, 10ਵੀਂ ਪਾਸ ਨੂੁੰ 15 ਹਜ਼ਾਰ, ਕਾਲਜੀਏਟ ਕੁਡ਼ੀਆਂ ਨੂੁੰ 20 ਹਜ਼ਾਰ ਤੇ ਟੈਬਲੈੱਟ ਦਿੱਤਾ ਜਾਵੇਗਾ।
  • ਕਾਲਜ ਜਾਣ ਵਾਲੀਆਂ ਕੁਡ਼ੀਆਂ ਨੂੰ ਇਲੈਕਟ੍ਰਿਕ ਸਕੂਟੀ ਦਿੱਤੀ ਜਾਵੇਗੀ।
  • ਔਰਤਾਂ ਦੇ ਨਾਂ ਹੋਣ ਵਾਲੀਆਂ ਰਜਿਸਟ੍ਰੀਆਂ ਮੁਫ਼ਤ ਹੋਣਗੀਆਂ।

ਸੁਖਬੀਰ ਬਾਦਲ ਦੇ ਐਲਾਨ

  • 400 ਯੂਨਿਟ ਬਿਜਲੀ ਮੁਫ਼ਤ
  • ਖੇਤੀ ਲਈ ਵਰਤਿਆ ਜਾਣ ਵਾਲਾ ਡੀਜ਼ਲ 10 ਰੁਪਏ ਸਸਤਾ ਮਿਲੇਗਾ
  • ਵਿਦਿਆਰਥੀ ਸਿੱਖਿਆ ਕਾਰਡ ਅਧੀਨ ਵਿਦੇਸ਼ ’ਚ ਪਡ਼੍ਹਨ ਜਾਣ ਅਤੇ ਆਈਲੈਟਸ ਕੋਚਿੰਗ ਖਾਤਰ 10 ਲੱਖ ਰੁਪਏ ਬਿਨਾਂ ਵਿਆਜ ਮਿਲਣਗੇ। ਦੁੱਧ, ਸਬਜ਼ੀਆਂ, ਫਲਾਂ ’ਤੇ ਐੱਮਐੱਸਪੀ ਲਾਗੂ ਹੋਵੇਗਾ। ਸਰਕਾਰੀ ਨੌਕਰੀਆਂ ’ਚ ਔਰਤਾਂ ਨੂੰ 50 ਫ਼ੀਸਦ ਰਾਖਵਾਂਕਰਨ। ਦਰਮਿਆਨੇ ਤੇ ਛੋਟੇ ਉਦਯੋਗਾਂ ਨੂੰ 5 ਰੁਪਏ ਯੂਨਿਟ ਬਿਜਲੀ ਮਿਲੇਗੀ।

Share This :

Leave a Reply