

ਚੰਡੀਗੜ੍ਹ, ਮੀਡੀਆ ਬਿਊਰੋ:
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸ਼ਾਮ ਨੂੰ ਉਮੀਦਵਾਰਾਂ ਦੀ 12ਵੀਂ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਚਾਰ ਉਮੀਦਵਾਰ ਐਲਾਨੇ ਹਨ।
ਜਾਣਕਾਰੀ ਅਨੁਸਾਰ, ਸੁਜਾਨਪੁਰ ਤੋਂ ਅਮਿਤਾ ਸਿੰਘ ਮੰਟੋ, ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ, ਦਾਖਾ ਤੋਂ ਕੇਐੱਨਐੱਸ ਕੰਗ ਅਤੇ ਲਹਿਰਾ ਤੋਂ ਬਰਿੰਦਰ ਕੁਮਾਰ ਗੋਇਲ ਨੂੰ ਟਿਕਟ ਦਿੱਤੀ ਹੈ।