Punjab Assembly Election 2022 : ਪੰਜਾਬ ‘ਚ ਭਖਿਆ ਚੋਣ ਮਾਹੌਲ, ਅੱਜ ਪੀਐੱਮ ਮੋਦੀ ਵਰਚੁਅਲ ਤੇ ਮਾਇਆਵਤੀ ਕਰਨਗੇ ਰੈਲੀ

ਚੰਡੀਗੜ੍ਹ, ਮੀਡੀਆ ਬਿਊਰੋ:

ਪੰਜਾਬ ਵਿਚ ਚੋਣਾਂ ਦਾ ਪਾਰਾ ਮੰਗਲਵਾਰ ਤੋਂ ਚਡ਼੍ਹਨ ਲੱਗੇਗਾ। ਅੱਠ ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੁਧਿਆਣਾ ਅਤੇ ਫ਼ਤਹਿਗਡ਼੍ਹ ਸਾਹਿਬ ਦੀਆਂ 17 ਵਿਧਾਨ ਸਭਾ ਸੀਟਾਂ ’ਤੇ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਦੇ ਉਮੀਦਵਾਰਾਂ ਲਈ ਵੋਟ ਮੰਗਣਗੇ। ਉੱਥੇ, ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨਵਾਂਸ਼ਹਿਰ ਵਿਚ ਬਸਪਾ ਅਤੇ ਅਕਾਲੀ ਦਲ ਬਾਦਲ ਦੇ ਗਠਜੋਡ਼ ਲਈ ਵੋਟ ਮੰਗਣਗੇ। ਮਾਇਆਵਤੀ ਇੱਥੇ ਪਾਰਟੀ ਕਾਰਕੁੰਨਾਂ ਦੇ ਰੂਬਰੂ ਵੀ ਹੋਣਗੇ। ਉੱਥੇ ਪ੍ਰਧਾਨ ਮੰਤਰੀ ਦੀ ਰੈਲੀ ਵਰਚੁਅਲ ਹੋਵੇਗੀ। ਚੋਣ ਬਿਗੁਲ ਵੱਜਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਰੈਲੀ ਹੋਵੇਗੀ।

ਪੰਜ ਜਨਵਰੀ ਨੂੰ ਫਿਰੋਜ਼ਪੁਰ ਵਿਚ ਸੁਰੱਖਿਆ ਕਾਰਨਾਂ ਨਾਲ ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋ ਗਈ ਸੀ। ਚੋਣ ਬਿਗੁਲ ਵੱਜਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਵਰਚੁਅਲ ਰੈਲੀ ਹੋਵੇਗੀ। ਭਾਜਪਾ ਨੇ ਹਰੇਕ ਵਿਧਾਨ ਸਭਾ ਖੇਤਰ ਵਿਚ ਤਿੰਨ ਸਕਰੀਨਾਂ ਲਾਈਆਂ ਹਨ। 17 ਵਿਧਾਨ ਸਭਾ ਖੇਤਰਾਂ ਵਿਚ ਹਰੇਕ ਸਕਰੀਨ ’ਤੇ ਪਾਰਟੀ ਨੇ 1000 ਲੋਕਾਂ ਨੂੰ ਬਿਠਾਉਣ ਦਾ ਪ੍ਰਬੰਧ ਕੀਤਾ ਹੈ। ਪੰਜਾਬ ਵਿਚ ਭਾਜਪਾ ਨੇ ਚੋਣ ਪ੍ਰਚਾਰ ਨੂੰ ਗਤੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਰੈਲੀਆਂ ਕੀਤੀਆਂ ਸਨ। ਹੁਣ ਪ੍ਰਧਾਨ ਮੰਤਰੀ ਦੀ ਵਰਚੁਅਲ ਰੈਲੀ ਹੋਣ ਜਾ ਰਹੀ ਹੈ ਜਦਕਿ 9 ਫਰਵਰੀ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਪੰਜਾਬ ਆ ਰਹੀ ਹਨ। ਹਾਲਾਂਕਿ ਉਹ ਕਿਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨਗੀ, ਇਸ ਨੂੰ ਲੈ ਕੇ ਤਸਵੀਰ ਸਪੱਸ਼ਟ ਨਹੀਂ ਹੋਈ ਹੈ। ਉੱਥੇ ਨਵਾਂਸ਼ਹਿਰ ਵਿਚ ਮਾਇਆਵਤੀ ਬਸਪਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਲਈ ਵੋਟ ਮੰਗਣਗੇ। ਮਾਇਆਵਤੀ ਦੀ ਰੈਲੀ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮੁੱਖ ਮਹਿਮਾਨ ਦੇ ਰੂਪ ਵਿਚ ਹਾਜ਼ਰ ਹੋਣਗੇ। ਵਿਧਾਨ ਸਭਾ ਚੋਣਾਂ ਵਿਚ ਮਾਇਆਵਤੀ ਦੀ ਇਹ ਪਹਿਲੀ ਰੈਲੀ ਹੈ। ਬਸਪਾ ਅਕਾਲੀ ਦਲ ਨਾਲ ਗਠਜੋਡ਼ ਕਰ ਕੇ ਚੋਣ ਲਡ਼ ਰਹੀ ਹੈ। ਅਕਾਲੀ ਦਲ 97 ਅਤੇ ਬਸਪਾ 20 ਸੀਟਾਂ ’ਤੇ ਚੋਣ ਲਡ਼ ਰਹੀ ਹੈ। ਅਹਿਮ ਗੱਲ ਇਹ ਹੈ ਕਿ ਬਹੁਜਨ ਸਮਾਜ ਪਾਰਟੀ ਲੰਬੇ ਸਮੇਂ ਤੋਂ ਨਵਾਂਸ਼ਹਿਰ ਵਿਚ ਹੀ ਆਪਣੀਆਂ ਚੋਣ ਰੈਲੀਆਂ ਕਰਦੀ ਰਹੀ ਹੈ। ਬਸਪਾ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗਡ਼੍ਹੀ ਨੇ ਕਿਹਾ ਕਿ ਇਹ ਰੈਲੀ ਖੁੱਲ੍ਹੇ ਮੈਦਾਨ ਵਿਚ ਹੋਵੇਗੀ। ਕੋਰੋਨਾ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਜਿਹਡ਼ੇ ਦਿਸ਼ਾ-ਨਿਰਦੇਸ਼ ਦਿੱਤੇ ਹਨ, ਉਸੇ ਮੁਤਾਬਕ ਰੈਲੀ ਕੀਤੀ ਜਾਵੇਗੀ।

Share This :

Leave a Reply