ਪਤਨੀ ਤੇ ਭਰਾ ਨੇ ਨਗਰ ਕੌਸਲ ਅਧਿਕਾਰੀ ਤੇ ਮੁਲਾਜਮ ਤੇ ਲਗਾਇਆ ਖੁਦਕੁਸ਼ੀ ਦਾ ਦੋਸ
ਨਾਭਾ ( ਤਰੁਣ ਮਹਿਤਾ ) ਬੌੜਾਂ ਗੇਟ ਨਜਦੀਕ ਬਾਲਮਿਕ ਮੰਦਰ ਕੋਲ ਰਹਿੰਦੇ ਇੱਕ 31 ਸਾਲ ਦੇ ਵਿਅਕਤੀ ਨੇ ਆਪਣੇ ਘਰ ਵਿੱਚ ਹੀ ਫੰਦਾ ਲਗਾ ਕੇ ਆਤਮ ਹੱਤਿਆ ਕਰ ਲਈ| ਮਰਨ ਵਾਲੇ ਦੀ ਪਹਿਚਾਣ ਪ੍ਰਿੰਸ ਦੇ ਤੌਰ ਤੇ ਹੋਈ ਹੈ| ਮ੍ਰਿਤਕ ਪ੍ਰਿੰਸ ਦੀ ਘਰਵਾਲੀ ਨੇਹਾ ਤੇ ਭਰਾ ਪੰਕਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਿੰਸ ਨੇ ਨਗਰ ਕੌਸਲ ਦੇ ਈ ਓ ਸੁਖਦੀਪ ਸਿੰਘ , ਕਲਰਕ ਅਸ.ਵਨੀ ਤੇ ਆਪਣੀ ਸਗੀ ਭੈਣ ਕੰਚਨ ਕਰਕੇ ਇਹ ਖੁਦਕਸ.ੀ ਕੀਤੀ ਹੈ|
ਉਨਾਂ ਨੇ ਦੱਸਿਆ ਕਿ ਪ੍ਰਿੰਸ ਦੇ ਪਿਤਾ ਦਾ 2019 ਵਿੱਚ ਦਿਹਾਂਤ ਹੋ ਗਿਆ ਸੀ ਤੇ ਨਗਰ ਕੌਸਲ ਵਿੱਚ ਪਿਤਾ ਦੀ ਮੌਤ ਤੋ ਬਾਅਦ ਪਰਿਵਾਰ ਦੇ ਕਹਿਨ ਤੇ ਪ੍ਰਿੰਸ ਨੂੰ ਨੌਕਰੀ ਦੇਨ ਲਈ ਮਤਾ ਵੀ ਪੈ ਗਿਆ ਸੀ| ਨੇਹਾ ਨੇ ਕਿਹਾ ਕਿ ਉਸਦੀ ਨਨਾਣ ਤੇ ਨਗਰ ਕੌਸਲ ਅਧਿਕਾਰੀ ਇਸ ਨੋਕਰੀ ਵਿੱਚ ਰੌੜਾ ਅਟਕਾ ਰਹੇ ਸਨ ਜਿਸ ਕਰਕੇ ਓਸਦੇ ਪਤੀ ਨੇ ਆਤਮ ਹੱਤਿਆ ਕਰ ਲਈ ਹੈ| ਮ੍ਰਿਤਕ ਪ੍ਰਿੰਸ ਨੂੰ ਫਾਹਾ ਲੈਣ ਤੋ ਬਾਅਦ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸਿ.ਤ ਕਰ ਦਿੱਤਾ| ਪ੍ਰਿੰਸ ਦੀ ਲਾਸ. ਨੂੰ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਰੱਖਿਆ ਗਿਆ ਹੈ| ਉਧਰ ਐਸ ਐਚ ਓ ਕੋਤਵਾਲੀ ਗੁਰਪ੍ਰੀਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਉਨਾਂ ਨੂੰ ਇਤਲਾਹ ਮਿਲੀ ਹੈ ਅਤੇ ਪਰਿਵਾਰ ਵਾਲੇ ਨੌਕਰੀ ਦਾ ਮਾਮਲਾ ਦੱਸ ਰਹੇ ਹਨ| ਜਾਂਚ ਕੀਤੀ ਜਾ ਰਹੀ ਹੈ। ਕੋਈ ਦੋਸੀ ਹੋਇਆ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ| ਉਧਰ ਨਗਰ ਕੌਸਲ ਦੇ ਈ ਓ ਸੁਖਦੀਪ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਉਸਦਾ ਇਸ ਮਾਮਲੇ ਨਾਲ ਕੋਈ ਲੈਨ ਦੇਣ ਨਹੀ ਹੈ।